ਕਾਮਾਗਾਟਾ ਮਾਰੂ ਹਾਕੀ ਟੂਰਨਾਮੈਂਟ 2018, ਖਾਲਸਾ ਤੇ ਆਸਟ੍ਰੇਲੀਆ ਟੀਮਾਂ ਜੇਤੂ

0
832

ਹਾਂਗਕਾਂਗ (ਪੰਜਾਬੀ ਚੇਤਨਾ ਬਿਊਰੋ) :  ਹਾਂਗਕਾਂਗ ਦੇ ਕਿੰਗਜ਼ ਪਾਰਕ ਵਿਚ ਖੇਡਿਆ ਗਿਆ 9ਵਾਂ ਕਾਮਾਗਾਟਾ ਮਾਰੂ ਯਾਦਗਾਰੀ ਯੂਥ ਹਾਕੀ ਟੂਰਨਾਮੈਂਟ ਇਸ ਵਾਰ ਨਵੇਂ ਦਿਸਹੱਦੇ ਛੱਡਣ ਵਿਚ ਕਾਮਯਾਬ ਰਿਹਾ। ਪੰਜਾਬ ਯੂਥ ਕਲੱਬ ਵੱਲੋ ਕਾਮਾਗਾਟਾ ਮਾਰੂ ਜਹਾਜ ਜੋ ਹਾਂਗਕਾਂਗ ਤੋ ਚੱਲਿਆ ਸੀ, ਦੇ ਦੇਸ਼ਭਗਤਾਂ ਦੀ ਯਾਦ ਵਿਚ ਕਰਵਾਇਆ ਜਾਣ ਵਾਲਾ ਇਹ ਹਾਂਗਕਾਂਗ ਦਾ ਇੱਕੋ-ਇੱਕ ਸਮਾਗਮ ਹੈ ਜਿਸ ਵਿਚ ਬੱਚਿਆਂ ਨੂੰ ਖੇਡਾਂ ਰਾਹੀ ਇਤਿਹਾਸ ਨਾਲ ਜੋੜਨ ਦੀ ਸਫਲ ਕੋਸ਼ਿਸ ਕੀਤੀ ਜਾਂਦੀ ਹੈ। ਇਸ ਸਾਲ ਲੜਕਿਆਂ ਦੇ ਨਾਲ ਪਹਿਲੀ ਵਾਰ ਲੜਕੀਆਂ ਦੀਆਂ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਵਾਰ ਵੱਖ ਵੱਖ ਸੰਸਥਾਵਾਂ ਤੇ ਕਲੱਬਾਂ ਦੀਆਂ ਕੁੱਲ 20 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਲੜਕਿਆਂ ਦੀਆਂ 16 ਸਾਲ ਤੋਂ ਘੱਟ ਤੇ 21 ਸਾਲ ਤੋਂ ਘੱਟ, ਲੜਕੀਆਂ ਦੀਆਂ 25 ਸਾਲ ਤੋਂ ਘੱਟ ਉਮਰ ਦੀਆਂ ਟੀਮਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।
ਇਸ ਵਾਰ ਆਸਟ੍ਰੇਲੀਆ ਦੀਆਂ ਦੋ ਟੀਮਾਂ ਨੇ ੳੁਚੇਚੇ ਤੌਰ ਟੂਰਨਾਮੈਂਟ ਵਿੱਚ ਹਿੱਸਾ ਲਿਆ ।
ਇਸ ਸਾਲ ਦਾ ਜੇਤੂਆਂ ਦਾ ਵੇਰਵਾ ਇਸ ਪ੍ਰਕਾਰ ਹੈ:
ਲੜਕੇ ਅੰਡਰ 16: ਜੇਤੂ-ਖਾਲਸਾ ਸਪੋਰਟਸ ਕਲੱਬ
ਰਨਰ ਅਪ: ਹਾਂਗਕਾਂਗ ਫੁੱਟਬਾਲ ਕਲੱਬ
ਉੱਤਮ ਖਿਡਾਰੀ:ਵਿਸ਼ਾਲ (ਖਾਲਸਾ ਸਪੋਰਟਸ ਕਲੱਬ)
ਬੈਸਟ ਡੀਫੈਂਡਰ : ਡੈਵਿਡ ਈਵਨਸ (ਹਾਂਗਕਾਂਗ ਫੁੱਟਬਾਲ ਕਲੱਬ)
ਲੜਕੇ ਅੰਡਰ 21: ਜੇਤੂ-ਖਾਲਸਾ ਸਪੋਰਟਸ ਕਲੱਬ
ਰਨਰ ਅਪ:ਐਨਟਰਲਸ
ਉੱਤਮ ਖਿਡਾਰੀ:ਚੈਨ ਸੀ ਫਨ (ਐਨਟਰਲਸ) ਕੱਪ+ਹਾਕੀ ਸਟਿਕ , ਨਕਦ ਇਨਾਮ 500 ਡਾਲਰ ਅਤੇ 500ਡਾਲਰ ਦੇ ਕੈਸ਼ ਵਾਉਚਰ
ਬੈਸਟ ਡਿਫੈਂਡਰ: ਰਨਦੀਪ ਕੁਮਾਰ(ਖਾਲਸਾ ਸਪੋਰਟਸ ਕਲੱਬ) ਮੈਡਲ+ਹਾਕੀ ਬੈਗ, ਨਕਦ ਇਨਾਮ 500ਡਾਲਰ ਅਤੇ 500ਡਾਲਰ ਦੇ ਕੈਸ਼ ਵਾਉਚਰ
ਲੜਕੀਆਂ ਜੇਤੂ: ਵਿਟਫੀਲਡ ਪਰਥ, ਅਸਟਰੇਲੀਆ
ਰਨਰ ਅੱਪ: ਕਾਉਲਨੋ ਕ੍ਰਿਕਟ ਕਲੱਬ
ਵਧੀਆ ਖਿਡਾਰੀ: ਮੈਡੀ (ਵਿਟਫੀਲਡ ਪਰਥ, ਅਸਟਰੇਲੀਆ)
ਵਧੀਆ ਗੋਲਕੀਪਰ:ਵਿਫਨੀ ਵੌਗ (ਕਾਉਲਨੋ ਕ੍ਰਿਕਟ ਕਲੱਬ)

ਹਰ ਵਾਰ ਦੀ ਤਰਾਂ ਹੀ ਮੇਲੇ ਵਿਚ ਪਾਣੀ ਅਤੇ ਹੋਰ ਡਰਿੰਕਸ਼ ਮੁਫਤ ਦਿੱਤੀਆਂ ਗਈਆਂ ਜਿਨਾਂ ਨੂੰ ਲੱਖਾ ਮਾਹਲਾ ਅਤੇ ਗੋਰਾ ਢਿੱਲੋ ਵੱਲੋਂ ਸਪਾਂਸਰ ਕੀਤਾ ਗਿਆ। ਇਸ ਮੇਲੇ ਦੀ ਇਹ ਵੀ ਵਿਲੱਖਣਤਾ ਸੀ ਕਿ ਦੁਸਰੀ ਕਮਿਉਨਿਟੀ ਦੀਆਂ ਟੀਮਾਂ ਅਤੇ ਦਰਸ਼ਕ ਮੁਫਤ ਖਾਣੇ ਅਤੇ ਡਰਿੰਕਸ ਤੋਂ ਕਾਫੀ ਪ੍ਰਭਾਵਿਤ ਹੋ ਕੇ ਪੰਜਾਬ ਯੂਥ ਕਲੱਬ ਦੀ ਸ਼ਲਾਘਾ ਕਰ ਰਹੇ ਸਨ। ਕਿਉਂ ਕਿ ਜਿੱਥੇ ਹੋਰ ਬਹੁਤੇ ਖੇਡ ਮੇਲਿਆ ਤੇ ਸਟਾਲਾਂ ਲਾ ਕੇ ਖਾਣ ਪੀਣ ਦਾ ਸਮਾਨ ਵੇਚਿਆ ਜਾਂਦਾ ਹੈ ਪਰ ਕਾਮਾਗਾਟਾ ਟੂਰਨਾਮੈਟ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਮੁਫਤ ਦਿੱਤਾ ਜਾਂਦਾ ਹੈ।
ਮੁੱਖ ਮਹਿਮਾਨ ਵੱਜੋ ਹਾਂਗਕਾਂਗ ਸਥਿਤ ਭਾਰਤੀ ਕੋਸਲੇਟ ਤੋਂ ਸ੍ਰੀ ਨਰਾਇਣ ਸਿੰਘ ਕੋਂਸਲ ਤੇ ਉਨਾਂ ਦੀ ਪਤਨੀ ਅਤੇ ਮਿਸ ਮਾਰੀਨਾਲਿਨੀ ਕੋਂਸਲ ਨੇ ਹਾਜਰੀ ਭਰੀ। ਇਸ ਤੋ ਇਲਾਵਾ ਹੋਰ ਮਹਿਮਾਨਾਂ ਵਿੱਚ ਸਰਿੰਦਰ ਡਿਲਨ ਪ੍ਰਧਾਨ ਹਾਂਗਕਾਂਗ ਹਾਕੀ ਐਸੋਸੀਏਸਨ ਤੇ ਗੁਰਮੀਤ ਸਿੰਘ ਸਾਬਕਾ ਪ੍ਰਧਾਨ ਨਵਭਾਰਤ ਕਲੱਬ, ਟੋਨੀ ਬਰਾੜ, ਬੋਬੀ ਬਰਾੜ, ਡਾ਼ ਸੁਖਜੀਤ ਸਿੰਘ,ਹਰਮਨ ਬਰਾੜ, ਸਤਪਾਲ ਸਿੰਘ ਢਿੱਲੋਂ ਪ੍ਰਧਾਨ ਸਿੰਘ ਸਿੰਘ ਸਭਾ ਸਪੋਰਟਸ ਕਲੱਬ, ਕੁਲਦੀਪ ਸਿੰਘ ੳੱਪਲ , ਬਖਸ਼ੀਸ਼ ਸਿੰਘ ਸ਼ਾਮਲ ਸਨ। ਅਖੀਰ ਵਿਚ ਪ੍ਰਬੰਧਕਾਂ ਵੱਲੋ ਅਗਲੇ ਸਾਲ ਇਸ ਤੋ ਵੱਡੇ ਮੇਲੇ ਤੇ ਮਿਲਣ ਦੇ ਵਾਅਦੇ ਨਾਲ ਸਭ ਸਹਿਯੋਗੀ ਸੱਜਣਾਂ, ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਖੇਡਾਂ ਦਾ ਸੰਚਾਲਨ ਗੁਰਦੇਵ ਸਿੰਘ ਗਾਲਿਬ ਨੇ ਕੀਤਾ ਅਤੇ ਮੇਲੇ ਦੀਆਂ ਗਤੀਵਿਧੀਆਂ ਨੂੰ ਜਸਵਿੰਦਰ ਸਿੰਘ ਬਰਾੜ , ਮਲਕੀਤ ਸਿੰਘ ਮੁੰਡਾਪਿੰਡ ਤੇ ਕਸ਼ਮੀਰ ਸਿੰਘ ਸੋਹਲ ਨੇ ਕੈਮਰੈ ਵਿਚ ਕੈਦ ਕੀਤਾ।