ਇੰਮੀਗ੍ਰੇਸ਼ਨ ਸੈਂਟਰ ‘ਚ ਨਜ਼ਰਬੰਦ ਜਲੰਧਰ ਦੇ ਵਿਅਕਤੀ ਦੀ ਮੌਤ

0
462

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਕਾਸਟਲ ਪੀਕ ਬੇਅ ਇੰਮੀਗ੍ਰੇਸ਼ਨ ਸੈਂਟਰ ਵਿਚ ਨਜ਼ਰਬੰਦ 50 ਸਾਲਾ ਪੰਜਾਬੀ ਦੀ ਅਚਨਚੇਤ ਮੌਤ ਹੋ ਗਈ | ਪ੍ਰਾਪਤ ਵੇਰਵਿਆਂ ਅਨੁਸਾਰ ਸੀ.ਆਈ.ਸੀ. ਵਿਚ ਨਜ਼ਰਬੰਦ ਸੰਜੀਵ ਸਿੰਘ ਨੂੰ ਇਕਦਮ ਬੇਹੋਸ਼ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਮਿ੍ਤਕ ਪੰਜਾਬ ਤੋਂ ਜਲੰਧਰ ਦੇ ਮੁਹੱਲਾ ਕਿਸ਼ਨਪੁਰਾ ਨਾਲ ਸੰਬੰਧਿਤ ਸੀ ਅਤੇ ਆਪਣੇ ਪਿੱਛੇ ਪਤਨੀ ਸਮੇਤ 2 ਧੀਆਂ ਅਤੇ ਇਕ ਪੁੱਤਰ ਛੱਡ ਗਿਆ |