ਇੰਝ ਵੀ ਰੱਦ ਹੋ ਜਾਂਦਾ ਹੈ ਵੀਜ਼ਾ

0
565

ਸਿਡਨੀ -ਸਿਡਨੀ ਹਵਾਈ ਅੱਡੇ ‘ਤੇ ਇਮਾਦ ਡੱਲਾ ਵਲੋਂ ‘ਪੈਸੇਂਜਰ ਕਾਰਡ’ ‘ਤੇ ਗਲਤ ਸੂਚਨਾ ਭਰਨ ‘ਤੇ ਵੀਜ਼ਾ ਰੱਦ ਹੋਣ ਦਾ ਸਮਾਚਾਰ ਮਿਲਿਆ ਹੈ | ਹਵਾਈ ਅੱਡਿਆਂ ਤੇ ਯਾਤਰੀ ਵਲੋਂ ਇਕ ਪੈਂਸੇਜਰ ਕਾਰਡ ਭਰਾਇਆ ਜਾਂਦਾ ਹੈ | ਜਿਸ ਵਿਚ ਨਾਲ ਲੈ ਕੇ ਜਾਣ ਵਾਲੀਆਂ ਵਸਤਾਂ ਅਤੇ ਹੋਰ ਜਾਣਕਾਰੀ ਭਰਨੀ ਹੁੰਦੀ ਹੈ | ਇਮਾਦ ਡੱਲਾ ਨੇ ਭਰਿਆ ਕਿ ਉਸ ਕੋਲ 10 ਹਜ਼ਾਰ ਤੋਂ ਘੱਟ ਨਕਦੀ ਹੈ ਜਦ ਕਿ ਉਸ ਕੋਲ 24 ਹਜ਼ਾਰ ਨਕਦ ਸੀ | ਅਸਟ੍ਰੇਲੀਅਨ ਬਾਰਡਰ ਫੋਰਸ ਵਲੋਂ ਉਸ ਦੀ ਤਲਾਸ਼ੀ ਵਿਚ ਇਕ ਲਿਫ਼ਾਫ਼ਾ ਮਿਲਿਆ ਜਿਸ ਵਿਚ ਨਕਦੀ ਸੀ | ਲਿਬਨਾਨੀ ਮੂਲ ਦੇ ਡੱਲਾ ਨੇ ਕਿਹਾ ਕਿ ਉਹ ਲਿਫ਼ਾਫ਼ਾ ਉਸ ਨੂੰ ਇਕ ਦੋਸਤ ਨੇ ਦਿੱਤਾ ਹੈ ਅਤੇ ਉਧਰ ਜਾ ਕੇ ਦੇਣ ਲਈ ਕਿਹਾ ਹੈ | ਭਾਵੇਂ ਡੱਲਾ ਨੇ ਕਿਹਾ ਕਿ ਉਸ ਨੂੰ ਇਹ ਨਹੀਂ ਪਤਾ ਫਿਰ ਵੀ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ |