ਅਮੀਰ ਖਾਨ ਦੀ ‘ਦੰਗਲ’ ਦੀ ਹਾਂਗਕਾਂਗ ਚ’ ਚੜਤ

0
345

ਹਾਂਗਕਾਂਗ 30 ਅਗਸਤ 2017(ਗਰੇਵਾਲ): ਭਾਰਤ ਅਤੇ ਚੀਨ ਵਿਚ ਰਿਕਾਰਡ ਬਣਾਉਣ ਵਾਲੀ ਬਾਲੀਵੁੱਡ ਸੁਪਰ ਸਟਾਰ ਆਮਿਰ ਖ਼ਾਨ ਦੀ ਖੇਡ ‘ਤੇ ਆਧਾਰਿਤ ਫ਼ਿਲਮ ‘ਦੰਗਲ’ ਹਾਂਗਕਾਂਗ ਵਿਚ ਵੀ ਵਧੀਆ ਕਮਾਈ ਕਰ ਰਹੀ ਹੈ | ਫ਼ਿਲਮ ਨੇ ਉ ੱਥੇ ਆਪਣੇ ਪਹਿਲੇ ਹਫ਼ਤੇ ਵਿਚ 702,000 ਡਾਲਰ ਦਾ ਕਾਰੋਬਾਰ ਕਰ ਲਿਆ ਹੈ | ਨਿਤੇਸ਼ ਤਿਵਾਰੀ ਨਿਰਦੇਸ਼ਤ ਫ਼ਿਲਮ ਨੇ 24 ਅਗਸਤ ਨੂੰ ਹਾਂਗਕਾਂਗ ਵਿਚ ਜਾਰੀ ਹੋਣ ਦੇ ਪਹਿਲੇ ਦਿਨ 85,000 ਡਾਲਰ ਦੀ ਕਮਾਈ ਕੀਤੀ ਸੀ ਅਤੇ ਤੇਜ਼ੀ ਨਾਲ ਇਸ ਨੇ ਹੁਣ ਤਕ 702,000 ਡਾਲਰ ਦੀ ਕਮਾਈ ਕਰ ਲਈ ਹੈ | ਡਿਜ਼ਨੀ ਇੰਡੀਆ, ਸਟੂਡੀਓਜ਼ ਉਪ ਪ੍ਰਧਾਨ ਅਮਿ੍ਤਾ ਪਾਂਡੇ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਦੰਗਲ ਸਾਡੇ ਲਈ ਬਹੁਤ ਖ਼ਾਸ ਫ਼ਿਲਮ ਹੈ | ਸਾਨੂੰ ਵਿਸ਼ਵਾਸ ਹੈ ਕਿ ਇਸ ਦੀ ਕਹਾਣੀ ਸਰਹੱਦ ਪਾਰ ਵੀ ਲੋਕਾਂ ਦੇ ਦਿਲਾਂ ਨੂੰ ਜਿੱਤਣਾ ਜਾਰੀ ਰੱਖੇਗੀ |