ਅਮਰਨਾਥ ਯਾਤਰਾਂ ‘ਤੇ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਦਾ ਵਿਰੋਧ ਸੁਰੂ

0
378

ਨਵੀਂ ਦਿੱਲੀ— ਵਿਸ਼ਵ ਹਿੰਦੂ ਪਰਿਸ਼ਦ ਨੇ ਅਮਰਨਾਥ ਗੁਫਾ ਦੇ ਪ੍ਰਵੇਸ਼ ਬਿੰਦੂ ਤੋਂ ਅੱਗੇ ਧਾਰਮਿਕ ਰਸਮਾਂ ‘ਤੇ ਪਾਬੰਦੀ ਸੰਬੰਧੀ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਹੁਕਮ ਨੂੰ ਅੱਜ ”ਤੁਗਲਕੀ ਫਤਵਾ” ਦੱਸਦੇ ਹੋਏ ਕਿਹਾ ਕਿ ਹਿੰਦੂ ਧਰਤੀ ‘ਤੇ ਹਰ ਵਾਤਾਵਰਨ ਸਮੱਸਿਆ ਲਈ ਜ਼ਿੰਮੇਵਾਰ ਨਹੀਂ ਹਨ।
ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਤੋਂ ਹਰ ਵਾਰ ਇਕ ਜਾਂ ਹੋਰ ਕਾਰਣ ਤੋਂ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣ ਦੀ ਅਪੀਲ ਕਰਦੇ ਹਾਂ। ਐਨ. ਜੀ. ਟੀ. ਨੂੰ ਇਸ ਤਰ੍ਹਾਂ ਦਾ ਤੁਗਲਕੀ ਫਤਵਾ ਵਾਪਸ ਲੈਣਾ ਚਾਹੀਦਾ ਹੈ। ਐਨ. ਜੀ. ਟੀ. ਨੇ ਦੱਖਣੀ ਕਸ਼ਮੀਰ ਹਿਮਾਲਿਆ ‘ਚ ਸਥਿਤ ਅਮਰਨਾਥ ਗੁਫਾ ਸਥਾਨ ਦੀ ਵਾਤਾਵਰਨ ਸੰਵੇਦਨਸ਼ੀਲਤਾ ਨੂੰ ਬਣਾਏ ਰੱਖਣ ਲਈ ਅੱਜ ਇਸ ਨੂੰ ‘ਮੌਨ ਖੇਤਰ’ ਐਲਾਨ ਕਰ ਦਿੱਤਾ ਅਤੇ ਪ੍ਰਵੇਸ਼ ਬਿੰਦੂ ਤੋਂ ਅੱਗੇ ਧਾਰਮਿਕ ਰਸਮਾਂ ‘ਤੇ ਰੋਕ ਲਗਾ ਦਿੱਤੀ।
ਇਸ ਫੈਸਲੇ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਐਨ. ਜੀ. ਟੀ ਦੇ ਹੁਕਮ ਨੂੰ ਗੈਰ ਜ਼ਰੂਰੀ ਦੱਸਦੇ ਹੋਏ ਉਸ ਨੂੰ ਰਾਸ਼ਟਰੀ ਵਿਰੋਧੀ ਕਰਾਰ ਕਰ ਦਿੱਤਾ ਹੈ।