ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਅਤੇ ਧਾਰਮਿਕ ਮੁਕਾਬਲੇ

0
429

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਸੀ੍ਰ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਬੱਚਿਆਂ ਦੇ ਪੇਂਟਿੰਗ ਅਤੇ ਧਾਰਮਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਵਲੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਸ਼ਾਨਦਾਰ ਪੇਂਟਿੰਗਾਂ ਬਣਾ ਕੇ ਆਪਣੀ ਸ਼ਰਧਾ ਅਤੇ ਕਾਬਲੀਅਤ ਪ੍ਰਦਰਸ਼ਿਤ ਕੀਤੀ ਗਈ | ਉਪਰੰਤ ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਮ ਦੇ ਸਜਾਏ ਦੀਵਾਨਾਂ ਦਾ ਸੰਚਾਲਨ ਬੱਚਿਆਂ ਵਲੋਂ ਕਰਦਿਆਂ ਰਹਿਰਾਸ ਸਾਹਿਬ ਦੇ ਪਾਠ, ਅਰਦਾਸ, ਹੁਕਮਨਾਮੇ ਸਮੇਤ ਕੀਰਤਨ, ਕਵਿਤਾ, ਕਵੀਸ਼ਰੀਆਂ ਅਤੇ ਲੈਕਚਰਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਾਖੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਗਈਆਂ |