ਪਿਛਲੇ ਹਫਤੇ ਵੀ ਹਿੰਸਕ ਅਦੋਲਨ ਜਾਰੀ ਰਿਹਾ, ਪੁਲੀਸ ਵਾਲੇ ਦੇ ਗਲੇ ਤੇ ਕੀਤਾ ਵਾਰ

0
476

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਬਿਲ ਵਿਰੋਧੀ ਅਦੋਨਲ ਜਾਰੀ ਹੈ। ਹਰ ਵਾਰ ਦੀ ਤਰਾਂ ਹੀ ਪਿਛਲੇ ਹਫਤੇ ਦੇ ਅਖੀਰ ਵਿਚ ਕਈ ਥਾਵਾਂ ਤੇ ਹਿੰਸਕ ਘਟਨਾਵਾਂ ਹੋਈਆਂ । ਪੁਲੀਸ਼ ਤੇ ਪਟਰੋਲ ਬੰਬ ਸੁਟੇ ਗਏ ਤੇ ਕਈ ਵਿਉਪਾਰਕ ਅਦਾਰਿਆ ਸਮੇਤ ਮੈਟਰੋ ਨੂੰ ਨਿਸਾਨਾ ਬਣਾਇਆ ਗਿਆ। ਇਸ ਕਾਰਨ ਕੁਝ ਸਟੇਸ਼ਨਾ ਨੂੰ ਬੰਦ ਕਰਨਾ ਪਿਆ, ਜੋ ਕਿ ਹੁਣ ਆਮ ਗੱਲ ਬਣ ਗਈ ਹੈ। ਬੀਤੇ ਕੱਲ ਮੋਕੱਕ ਇਕ ਵਾਰ ਫਿਰ ਕੇਦਰ ਬਣਿਆ ਰਿਹਾ ਜਿਥੇ ਵਿਖਾਵਾਕਾਰੀ ਸੜਕਾਂ ਤੇ ਰੋਕਾਂ ਖੜੀਆਂ ਕਦੇ ਅਤੇ ਭੰਨ ਤੋੜ ਕਰਦੇ ਤੇ ਜਦ ਪੁਲੀਸ ਆਉਦੀ ਤਾਂ ਉਹ ਅਲੋਪ ਹੋ ਜਾਦੇ। ਇਸ ਤਰਾਂ ਇਹ ਚੂਹੇ ਬਿੱਲੀ ਵਾਲੀ ਖੇਡ ਦੇਰ ਰਾਤ ਤੱਕ ਚਲਦੀ ਰਹੀ। ਮੋਕੁੱਕ ਪੁਲੀਸ ਸਟੇਸਨ ਤੇ ਵੀ ਪਟਰੋਲ ਬੰਬਾਂ ਨਾਲ ਹਮਲਾ ਕੀਤਾ ਤੇ ਪੁਲੀਸ਼ ਨੇ ਇਸ ਦਾ ਜਵਾਬ ਅੱਥਰੂ ਸਮੇਤ ਕਈ ਤਰਾਂ ਦੇ ਬਲ ਦੀ ਵਰਤੋ ਕੀਤੀ। ਕੁਝ ਗਿਰਫਤਾਰੀਆਂ ਵੀ ਹੋਈਆਂ।ਨਾਥਨ ਰੋਡ ਤੋਂ ਲੰਘ ਰਹੀ ਇਕ ਪੁਲੀਸ ਦੀ ਗੱਡੀ ਤੇ ਵੀ ਹਮਲਾ ਕੀਤਾ ਗਿਆ ਪਰ ਕੋਈ ਨੁਕਸਾਨ ਨਹੀ ਹੋਇਆ। 
ਇਸੇ ਦੌਰਾਨ ਕੁੰਨ ਥੁੰਗ ਇਲਾਕੇ ਵਿਚ ਇਕ ਪੁਲ਼ੀਸ ਕਰਮੀ ਦੀ ਧੌਣ ਤੇ ਪਿਛਲੇ ਪਾਸੇ ਤੋ ਤੇਜ ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਪੁਲ਼ੀਸ ਨੇ ਮੌਕੇ ਤੇ ਇੱਕ ਗਿਰਫਤਾਰੀ ਵੀ ਕੀਤੀ ਹੈ। ਅਸਲ ਵਿਚ ਪੁਲੀਸ ਉਥੇ ਕਿਸੇ ਘਟਨਾ ਦੀ ਜਾਂਚ ਲਈ ਗਈ ਸੀ ਜਦ ਇਹ ਹਮਲਾ ਹੋਇਆ। ਪੁਲੀਸ ਕਰਮੀ ਖਤਰੇ ਤੋ ਬਾਹਰ ਦੱਸਿਆ ਗਿਆ ਹੈ। ਇਸ ਤੋ ਇਲਾਵਾ ਚੁੰਗ ਕੁਆਨ ਓ ਇਲਾਕੇ ਵਿਚ ਵੀ ਇਕ ਅਰਡ ਕਵਰ ਪੁਲੀਸ਼ ਵਾਲੇ ਦੀ ਖੂਬ ਕੁੱਟ ਮਾਰ ਕੀਤੀ ਗਈ। ਉਸ ਦੇ ਬੈਗ ਵਿਚੋ ਿਕੁਝ ਪੁਲੀਸ਼ ਦਾ ਸਮਾਨ ਮਿਲਿਆ ਜਦ ਤੋ ਪਤਾ ਲਗਦਾ ਹੈ ਕਿ ਉਹ ਪੁਲੀਸ ਵਾਲਾ ਹੀ ਸੀ। ਪਿਛਲੇ ਦਿਨੀ ਪੁਲੀਸ ਨੇ ਕੁਝ ਆਪਣੇ ਕੁਝ ਕਰਮੀਆਂ ਨੂੰ ਵਿਖਾਵਕਾਰੀਆਂ ਵਰਗੇ ਕਾਲੇ ਕੱਪੜੇ ਪੁਆ ਕੇ ਕੁਝ ਗਿਰਫਤਾਰੀਆਂ ਵੀ ਕੀਤੀਆਂ ਸਨ। ਸਾਟਿਨ ਸਮੇਤ ਹੋਰ ਵੀ ਕਈ ਇਲਾਕਿਆ ਵਿਚ ਵਿਖਾਵਕਾਰੀਆਂ ਨੇ ਸੜਕਾਂ ਰੋਕੀਆਂ ਅਤੇ ਅੱਗਾਂ ਲਾਈਆਂ।
ਮੌਜੂਦਾ ਹਾਲਾਤਾ ਦੌਰਾਨ ਮੈਟਰੋ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਕਾਰਨ ਅੱਜ ਫਿਰ ਮੈਟਰੋ ਸੇਵਾ 10 ਵਜੇ ਬੰਦ ਹੋ ਜਾਵੇਗੀ।
ਇਨਾਂ ਹਿੰਸਕ ਘਟਨਾਵਾਂ ਤੋਂ ਦੌਰਾਨ ਕੁਝ ਸ਼ਾਤਮਈ ਪ੍ਰਦਰਸ਼ਨ ਵੀ ਹੋਏ ਜਿਨਾਂ ਵਿਚੋਂ ਇਕ ਖਾਸ ਸੀ, ਚਿਮ ਸਾ ਸੂਈ ਸਮੰਦਰ ਦੇ ਨੇੜੈ ਸੈਕੜੇ ਲੋਕਾਂ ਨੇ ਕਾਗਜ ਦੇ ਹਜਾਰਾਂ ਜਹਾਜ ਬਣਾ ਕੇ ਉਨਾਂ ਨੂੰ ਉਥੇ ਸਜਾ ਕੇ ਰੱਖ ਦਿੱਤਾ। ਇਹ ਜਪਾਨੀ ਕਲਾ ਹੈ ਜਿਸ ਵਿਚ ਕਾਗਜ ਦੀ ਕਲਾ ਕਿਰਤਾਂ ਬਣਾ ਕੇ ਮਨ ਦੀਆਂ ਮੁਦਾਰਾਂ ਮੰਗੀਆਂ ਜਾਦੀਆਂ ਹਨ। ਇਸ ਕਲਾ ਦਾ ਨਾਮ ‘ਓਰਗੈਮੀਜ਼’ ਹੈ।