ਤੁਰ ਗਿਆ ਹਾਂਗਕਾਂਗ ‘ਹਾਕੀ ਦਾ ਹੀਰੋ’ ਕੇਵਲ ਸਿੰਘ ‘ਢੋਟੀਆਂ’

0
2915

ਹਾਂਗਕਾਂਗ (ਪਚਬ): ਹਾਂਗਕਾਂਗ ਦੇ ਪੰਜਾਬੀਆਂ ਅਤੇ ਹਾਕੀ ਪ੍ਰੇਮੀਆਂ ਲਈ ਇੱਕ ਬੁਰੀ ਖਬਰ ਹੈ। ਸ: ਕੇਵਲ ਸਿੰਘ ‘ਗਿੱਲ’ ਜਿਨਾਂ ਨੂੰ ਉਨਾਂ ਦੇ ਪਿੰਡ ਢੋਟੀਆਂ ਕਰਕੇ ਵੀ ਜਾਣਿਆ ਜਾਂਦਾ ਸੀ, ਹੁਣ ਨਹੀਂ ਰਹੇ। ਉਹ ਹਮੇਸ਼ਾਂ ਹੀ ਹਾਕੀ ਦੇ ਵਧਣ ਫੁਲਣ ਲਈ ਕੰਮ ਕਰਦੇ ਰਹੇ । ਖੁਦ ਹਾਂਗਕਾਂਗ ਦੀ ਨੈਸ਼ਨਲ ਟੀਮ ਲਈ ਅੰਤਰ-ਰਾਸ਼ਟਰੀ ਮੈਚ ਖੇਡਣ ਵਾਲੇ ਸ: ਢੋਟੀਆਂ ਇੱਕ ਪ੍ਰਮਾਣਿਤ ਕੋਚ ਅਤੇ ਅਮਪਾਇਰ ਵੀ ਸਨ ਅਤੇ ਉਨਾਂ ਨੇ ਬੱਚਿਆ ਨੂੰ ਹਾਕੀ ਨਾਲ ਜੋੜਨ ਲਈ ‘ਹਾਗਕਾਂਗ ਸਿੱਖਸ’ ਨਾਮੀ ਕਲੱਬ ਵੀ ਬਣਾਈ। ਉਹ ਨਵ-ਭਾਰਤ ਕਲੱਬ ਦੇ ਹਾਕੀ ਕਨਵੀਨਰ ਵੀ ਸਨ । ਹਾਕੀ ਤੋਂ ਬਿਨਾਂ ਉਹ ਸਮਾਜਿਕ ਕੰਮਾਂ ਵਿਚ ਵੀ ਅਹਿਮ ਭੂਮਿਕਾ ਨਿਭਾਉਦੇ ਸਨ।
ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।