ਯੁਵਰਾਜ ਵੱਲੋਂ ‘ਪਟਾਕਾ ਮੁਕਤ’ ਦੀਵਾਲੀ ਦੀ ਅਪੀਲ

0
302

ਚੰਡੀਗੜ੍ਹ : ਭਾਰਤੀ ਕਿਰਕਟ ਟੀਮ ਦੇ ਨਾਮੀ ਖਿਡਾਰੀ ਯੁਵਰਾਜ ਸਿੰਘ ਨੇ ਲੋਕਾਂ ਨੂੰ ਇਕ ਟਵੀਟ ਰਾਹੀ ਬੇਨਤੀ ਹੈ ਕਿ ਦੀਵਾਲੀ ਤੇ ਪਟਾਕੇ ਨਾ ਚਲਾਉਣ। ਉਨਾਂ ਨੇ ਇਹ ਅਪੀਲ ਵਾਤਾਵਰਣ ਵਿਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਜੋ ਕੀਤੀ ਗਈ ਹੈ। ਇਸ ਤੋ ਪਹਿਲਾਂ ਕੁਝ ਹੋਰ ਅਹਿਮ ਸਖਸੀਅਤਾਂ ਵੀ ਇਸ ਤਰਾਂ ਦੀ ਅਪੀਲ ਕਰ ਚੁੱਕੀਆਂ ਹਨ। ਇਸ ਤੋ ਇਲਾਵਾ ਇਸ ਵਾਰ ਅਦਾਲਤਾਂ ਵੀ ਪਟਾਕਿਆਂ ਨੂੰ ਰੋਕਣ ਲਈ ਕਈ ਹੁਕਮ ਜਾਰੀ ਕਰ ਚੁੱਕੀਆਂ ਹਨ। ਯੁਵਰਾਜ ਦੀ ਇਸ ਅਪੀਲ ਤੇ ਜਿਥੇ ਸਲਾਘਾ ਵਾਲੇ ਕੁਮੈਟ ਕੀਤੇ ਜਾ ਰਹੇ ਹਨ ਉਥੈ ਹੀ ਕੁਝ ਲੋਕ ਉਨਾਂ ਦੇ ਵਿਆਹ ਵਿਚ ਪਾਏ ਪਾਟਕਿਆਂ ਦੀਆਂ ਵੀਡੀਓ ਤੇ ਤਸਵੀਰਾਂ ਵੀ ਜਵਾਬ ਵਿਚ ਪੋਸਟ ਕਰ ਰਹੇ ਹਨ।