ਭਾਰਤ ਵਿੱਚ ਚੀਨੀ ਨਾਗਰਿਕਾਂ ਲਈ ਚੇਤਾਵਨੀ

0
477

ਹਾਂਗਕਾਂਗ :  ਚੀਨ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਲਈ ਚੇਤਾਵਨੀ ਜਾਰੀ ਕੀਤੀ ਹੈ।  ਡੋਕਲਾਮ ਗਤੀਰੋਧ ਤੋਂ ਬਾਅਦ ਚੀਨ ਨੇ ਪਹਿਲੀ ਵਾਰ ਅਜਿਹੀ ਚੇਤਾਵਨੀ ਜਾਰੀ ਕੀਤੀ ਹੈ। ਭਾਰਤ ‘ਚ ਚੀਨੀ ਦੂਤਘਰ ਨੇ ਉਥੇ ਮੌਜੂਦ ਆਪਣੇ ਨਾਗਰਿਕਾਂ ਲਈ ਇਕ ਮਸ਼ਵਰਾ ਜਾਰੀ ਕੀਤਾ ਗਿਆ ਹੈ। ਚੇਤਾਵਨੀ ਮੰਗਲਵਾਰ ਨੂੰ ਦੂਤਘਰ ਜੀ ਵੈੱਬਸਾਈਟ ‘ਤੇ ਪੋਸਟ ਕੀਤੀ ਗਈ ਹੈ। ਸਰਕਾਰੀ ਗਲੋਬਲ ਟਾਈਮਜ਼ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਸਲਾਹ ‘ਚ ਕਿਹਾ ਗਿਆ ਕਿ ਕੁਝ ਚੀਨੀ ਨਾਗਰਿਕ ਅੰਡਮਾਨ ਨਿਕੋਬਾਰ ਟਾਪੂਆਂ ‘ਚ ਗਏ, ਜਿਹੜਾ ਕਿ ਭਾਰਤ ਤੋਂ ਇਜਾਜ਼ਤ ਬਿਨ੍ਹਾਂ ਵਿਦੇਸ਼ੀਆਂ ਲਈ ਪਾਬੰਧਿਤ ਖੇਤਰ ਹੈ।
ਕੁਝ ਯਾਤਰੀਆਂ ਨੂੰ ਵਾਪਸ ਆਉਣ ਲਈ ਕਿਹਾ ਗਿਆ। ਕੁਝ ਨੂੰ ਗ੍ਰਿਫਤਾਰ ਤੱਕ ਕੀਤਾ ਗਿਆ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਇਸ ‘ਚ ਕਿਹਾ ਗਿਆ, ਨਾਗਰਿਕਾਂ ਨੂੰ ਭਾਰਤੀ ਸਰਹੱਦ ਅਤੇ ਫੌਜੀ ਟਿਕਾਣਿਆਂ ‘ਤੇ ਫੋਟੋ ਨਹੀਂ ਖਿੱਚਣੀ ਚਾਹੀਦੀ। ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੀ ਯਾਤਰਾ ਦੇ ਸਮੇਂ ਸਰਹੱਦ ‘ਤੇ ਸਥਿਤ ਬਜ਼ਾਰਾਂ ‘ਚ ਜਾਣ ਤੋਂ ਬੱਚਣ ਅਤੇ ਗਲਤੀ ਨਾਲ ਵੀ ਹੋਰਨਾਂ ਦੇਸ਼ਾਂ ਦੇ ਖੇਤਰ ‘ਚ ਨਾ ਦਾਖਲ ਹੋਣ।
ਚੀਨ ਇਸ ਤੋਂ ਪਹਿਲਾਂ ਵੀ ਆਪਣੇ ਨਾਗਰਿਕਾਂ ਲਈ 3 ਮਸ਼ਵਰੇ ਜਾਰੀ ਕਰ ਚੁੱਕਿਆ ਹੈ। ਗਲੋਬਲ ਟਾਈਮਜ਼ ਨੇ ਭਾਰਤੀ ਮੀਡੀਆ ਦੀਆਂ ਖਬਰਾਂ ਦਿੰਦੇ ਹੋਏ ਕਿਹਾ ਹੈ ਕਿ ਹਰੇਕ ਸਾਲ ਭਾਰਤ ‘ਚ ਜਿੰਨੇ ਸੈਲਾਨੀ ਆਉਂਦੇ ਹਨ ਉਨ੍ਹਾਂ ‘ਚੋਂ 3 ਫੀਸਦੀ ਚੀਨ ਤੋਂ ਹੁੰਦੇ ਹਨ।