ਭਾਰਤ-ਚੀਨ ਰੱਖਿਆ ਮੰਤਰਾਲਿਆਂ ਵਿਚਾਲੇ ਸਥਾਪਿਤ ਹੋਵੇਗੀ ਹੋਟਲਾਈਨ

0
232

ਬੀਜਿੰਗ -ਭਾਰਤ ਤੇ ਚੀਨ 12 ਸਾਲ ਪੁਰਾਣੇ ਇਕ ਰੱਖਿਆ ਸਮਝੌਤੇ ‘ਚ ਸੁਧਾਰ ਕਰਨ ਤੇ ਆਪਸੀ ਵਿਸ਼ਵਾਸ ਵਧਾਉਣ ਦੇ ਉਪਾਅ ਵਜੋਂ ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ਵਿਚਾਲੇ ਇਕ ਹੋਟਲਾਈਨ ਸਥਾਪਿਤ ਕਰਨ ਲਈ ਗੱਲਬਾਤ ਕਰ ਰਹੇ ਹਨ¢ ਇਸ ਕਾਰਜ ਦੇ ਜਲਦ ਪੂਰਾ ਹੋਣ ਦੀ ਉਮੀਦ ਹੈ¢ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹੋਟਲਾਈਨ ਨੂੰ ਆਪਸੀ ਵਿਸ਼ਵਾਸ ਵਧਾਉਣ ਦੇ ਪ੍ਰਮੁੱਖ ਉਪਾਅ ਵਜੋਂ ਮੰਨਿਆ ਜਾ ਰਿਹਾ ਹੈ, ਕਿਉਂਕਿ ਦੋਹਾਂ ਨੂੰ ਸਰਹੱਦ ‘ਤੇ ਗਸ਼ਤ ਦੌਰਾਨ ਤਣਾਅ ਰੋਕਣ ਤੇ ਡੋਕਲਾਮ ਵਰਗੇ ਅੜਿੱਕਿਆਂ ਤੋਂ ਬਚਣ ਲਈ ਸੰਚਾਰ ਨੂੰ ਤੇਜ਼ ਬਣਾਉਣ ‘ਚ ਮਦਦ ਮਿਲੇਗੀ¢ ਚੀਨੀ ਰੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਤੇ ਚੀਨ 12 ਸਾਲ ਪੁਰਾਣੇ ਇਕ ਰੱਖਿਆ ਸਮਝੌਤੇ ‘ਚ ਸੋਧ ਕਰਨ ਤੇ ਵਿਸ਼ਵਾਸ ਬਹਾਲੀ ਦੇ ਉਪਾਅ ਤਹਿਤ ਦੋਹਾਂ ਰੱਖਿਆ ਮੰਤਰਾਲਿਆਂ ਵਿਚਾਲੇ ਹੋਟਲਾਈਨ ਸਥਾਪਿਤ ਕਰਨ ਲਈ ਗੱਲਬਾਤ ਕਰ ਰਹੇ ਹਨ