ਬਸ-ਟਰੱਕ ਟੱਕਰ ਚ’ 2 ਮੌਤਾਂ

0
378

ਹਾਂਗਕਾਂਗ (ਪਚਬ): ਹਾਂਗਕਾਂਗ ਵਿਚ ਅੱਜ ਸਵੇਰੇ ਕਰੀਬ 10.30 ਵਜੇ ਹੋਏ ਇਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਹੋਇਆ ਜਦ ਇਕ ਟਰੱਕ ਵਿਚ ਕਿਸੇ ਨੁਕਸ ਕਾਰਨ ਉਹ ਸੜਕ ਦੇ ਵਿਚਕਾਰ ਰੁਕ ਗਿਆ ਤੇ ਇਸ ਦੇ ਪਿੱਛੇ ਆ ਰਹੀ ਬਸ ਇਸ ਵਿਚ ਆ ਵੱਜੀ। ਇਸ ਦੁਰਘਟਨਾ ਵਿਚ ਮਰਨ ਵਾਲੇ ਦੋਵੇ ਹੀ ਡਰਾਇਵਰ ਹਨ। ਵੈਸਟ ਕਾੳੇਲਨੋ ਹਾਈਵੇ ਤੇ ਯਾਓ ਮਾਤੀ ਵਿਖੇ ਹੋਏ ਇਸ ਹਾਦਸੇ ਵਿਚ 16 ਵਿਅਕਤੀ ਜ਼ਖਮੀ ਵੀ ਹੋਏ ਹਨ।ਘਟਨਾ ਦੀ ਸ਼ਿਕਾਰ ਬਸ ਨੰਬਰ 967 ਤਿਨ ਸੂਈ ਵਾਈ ਤੋ ਹਾਂਗਕਾਂਗ ਵਾਲੇ ਪਾਸੇ ਵੱਲ ਜਾ ਰਹੀ ਸੀ