ਪ੍ਰਵਾਸ਼ੀਆਂ ਲਈ ਅਹਿਮ ਸੂਚਨਾ:ਬੈਂਕ ਤੇ ਹੋਰ ਸਕੀਮਾਂ ਨਾਲ ਆਧਾਰ ਜੋੜਨ ਦੀ ਲੋੜ ਨਹੀਂ

0
589

ਨਵੀਂ ਦਿੱਲੀ, 17 ਨਵੰਬਰ (ਏਜੰਸੀ)-ਪ੍ਰਵਾਸੀ ਭਾਰਤੀਆਂ (ਐਨ. ਆਰ. ਆਈ.) ਤੇ ਭਾਰਤੀ ਮੂਲ ਦੇ ਵਿਅਕਤੀਆਂ (ਪੀ.ਆਈ.ਓ.) ਨੂੰ ਬੈਂਕ ਖਾਤਿਆਂ ਤੇ ਹੋਰ ਸੇਵਾਵਾਂ ਨਾਲ ਆਧਾਰ ਕਾਰਡ ਜੋੜਨ ਦੀ ਲੋੜ ਨਹੀਂ ਹੈ | ਇਸ ਸਬੰਧੀ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ) ਨੇ ਵੱਖ-ਵੱਖ ਲਾਗੂ ਕਰਤਾ ਏਜੰਸੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਅਜਿਹੀਆਂ ਸ਼ਖਸੀਅਤਾਂ ਦੀ ਸਥਿਤੀ ਦੀ ਪੁਸ਼ਟੀ ਕਰਨ ਲਈ ਕਿਹਾ ਹੈ |