ਦੰਗਲ ਗਰਲਜ਼’ ਫਾਤਿਮਾ ਅਤੇ ਸਾਨਿਆ ਦਾ ਚੀਨ ਵਿਚ ਸਨਮਾਨ

0
753

ਮੁੰਬਈ -ਆਮਿਰ ਖ਼ਾਨ ਦੀ ਬਲਾਕਬਸਟਰ ਫ਼ਿਲਮ ‘ਦੰਗਲ’ ਨੂੰ ਰਿਲੀਜ਼ ਹੋਏ ਤਕਰੀਬਨ ਦੋ ਸਾਲ ਹੋਣ ਵਾਲੇ ਹਨ, ਪਰ ਸੁਰਖੀਆਂ ਨੇ ਇਸ ਫ਼ਿਲਮ ਦਾ ਸਾਥ ਨਹੀਂ ਛੱਡਿਆ | ਹਾਲ ਹੀ ‘ਚ ਚੀਨ ‘ਚ ‘ਜੈਕੀ ਚੈਨ ਐਕਸ਼ਨ ਵੀਕ’ ਹੋਇਆ ਸੀ | ਇਸ ਸਮਾਰੋਹ ‘ਚ ‘ਦੰਗਲ ਗਰਲਸ’ ਫਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ ਵੀ ਮੌਜੂਦ ਸਨ | ਇਨ੍ਹਾਂ ਦੋਵੇਂ ਨਾ ਸਿਰਫ ਇਸ ਸਮਾਰੋਹ ‘ਚ ਸ਼ਾਮਿਲ ਹੋਈਆਂ ਬਲਕਿ ਪੁਰਸਕਾਰ ਵੀ ਹਾਸਿਲ ਕੀਤਾ | ਦੋਵਾਂ ਨੂੰ ਇਥੇ ਫ਼ਿਲਮ ਦੰਗਲ ਲਈ ‘ਬੈਸਟ ਨਿਊ ਐਕਸ਼ਨ ਸਟਰ’ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ |
ਸਾਨਿਆ ਅਤੇ ਫਾਤਿਮਾ ਦੋਵਾਂ ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਾਟ ‘ਤੇ ਇਸ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ | ਉਨ੍ਹਾਂ ਨੇ ਜੈਕੀ ਚੈਨ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ |