ਟਰੰਪ ਤੇ ਕਿਮ ਜੋਂਗ ਉਨ ਦੀ ਪ੍ਰਸਤਾਵਿਤ ਬੈਠਕ ਰੱਦ

0
389

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਨਾਲ 12 ਜੂਨ ਨੂੰ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤੀ ਹੈ। ਇਸ ਮੁਲਾਕਾਤ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟੀਕੀਆਂ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਰੱਦ ਹੋ ਗਈ। ਟਰੰਪ ਨੇ ਕਿਹਾ ਕਿ ਹਾਲ ਦੇ ਬਿਆਨਾਂ ਕਾਰਨ ਇਹ ਮੁਲਾਕਾਤ ਸੰਭਵ ਨਹੀਂ ਹੈ।

ਟਰੰਪ ਨੇ ਹਾਲ ਹੀ ‘ਚ ਇਸ਼ਾਰਾ ਵੀ ਕੀਤਾ ਸੀ ਕਿ ਇਹ ਮੁਲਾਕਾਤ ਟਲ ਸਕਦੀ ਹੈ ਪਰ ਰੱਦ ਹੋਣ ਬਾਰੇ ਕੋਈ ਗੱਲ ਨਹੀਂ ਕਹੀ ਸੀ। 12 ਜੂਨ ਨੂੰ ਸਿੰਗਾਪੁਰ ‘ਚ ਇਹ ਮੁਲਾਕਾਤ ਹੋਣੀ ਸੀ। ਮੁਲਾਕਾਤ ਤੈਅ ਹੋਣ ਤੋਂ ਬਾਅਦ ਹੀ ਕਿਮ ਨੇ ਚੀਨ ਦਾ ਦੌਰਾ ਕੀਤਾ ਸੀ, ਜੋ ਅਮਰੀਕਾ ਦੀਆਂ ਅੱਖਾਂ ‘ਚ ਰੱੜਕਣ ਲੱਗ ਗਿਆ ਸੀ। ਉਸ ਤੋਂ ਬਾਅਦ ਇਸ ਮੁਲਾਕਾਤ ‘ਤੇ ਗ੍ਰਹਿਣ ਲੱਗ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਟਰੰਪ ਇਸ ਨੂੰ ਰੱਦ ਕਰ ਦੇਣਗੇ।