ਚੋਰ ਨਾਲ ਠੱਗੀ

0
387

ਬੀਜਿੰਗ— ਚੀਨ ‘ਚ ਇਕ ਚੋਰੀ ਦਾ ਹਾਸੋਹੀਣਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਚੋਰ ਨੇ ਇਕ ਦੁਕਾਨ ਤੋਂ ਸੋਨੇ ਦੀਆਂ ਛੜਾਂ ਚੋਰੀ ਕੀਤੀਆਂ ਤੇ ਬਾਅਦ ‘ਚ ਉਸ ਨੂੰ ਪਤਾ ਲੱਗਿਆ ਕਿ ਜਿਹੜਾ ਸੋਨਾ ਉਸ ਨੇ ਇੰਨੀ ਮੁਸ਼ਕਲ ਚੋਰੀ ਕੀਤਾ ਹੈ ਉਹ ਸਾਰਾ ਦਾ ਸਾਰਾ ਨਕਲੀ ਹੈ। ਇਸ ਦੌਰਾਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਚੋਰ ਨਾਲ ਹੀ ਠੱਗੀ ਹੋ ਗਈ।

 ਚੀਨ ਦੇ ਇਕ ਡੇਲੀ ਸ਼ੋਅ ‘ਚ ਦਿਖਾਈ ਇਕ ਵੀਡੀਓ ‘ਚ ਦਿਖਾਇਆ ਗਿਆ ਕਿ ਇਕ ਨਕਾਬਪੋਸ਼ ਚੋਰ ਪੂਰਬੀ ਚੀਨ ਦੇ ਜ਼ੇਜਿਆਂਗ ਸੂਬੇ ‘ਚ ਸਟੋਰ ‘ਚ ਸੀਲਿੰਗ ਰਾਹੀਂ ਦਾਖਲ ਹੋਇਆ ਤੇ ਉਸ ਨੇ ਹਥੋੜੇ ਦੀ ਮਦਦ ਨਾਲ ਸ਼ੀਸ਼ਾ ਤੋੜ ਕੇ ਉਥੋਂ ਨਕਲੀ ਸੋਨੇ ਦੀਆਂ ਛੜਾਂ ਚੋਰੀ ਕੀਤੀਆਂ। ਪੀਪਲਸ ਡੇਲੀ ਚਾਇਨਾ ਨੇ ਦੱਸਿਆ ਕਿ ਚੋਰ ਨੇ ਸੱਤ ਛੜਾਂ ਚੋਰੀ ਕੀਤੀਆਂ, ਜੋ ਕਿ ਸਾਰਿਆਂ ਨਕਲੀ ਸਨ ਤੇ ਉਨ੍ਹਾਂ ਦਾ ਕੋਈ ਮੁੱਲ ਨਹੀਂ ਸੀ ਤੇ ਇਹ ਸਿਰਫ ਡਿਸਪਲੈਅ ਪੀਸ ਸਨ।
ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਕਿ ਸਟੋਰ ਸਟੋਰ ਸੋਨੇ ਦਾ ਵਪਾਰ ਤੱਕ ਨਹੀਂ ਕਰਦਾ ਸੀ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਚੋਰ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਸਟੋਰ ਕੀ ਸਰਵਿਸ ਪ੍ਰੋਵਾਈਡ ਕਰ ਰਿਹਾ ਹੈ।