ਚੀਨ ‘ਚ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

0
252

ਹਾਂਗਕਾਂਗ (ਜੰਗ ਬਹਾਦਰ ਸਿੰਘ)-ਚੀਨ ਦੇ ਮਸ਼ਹੂਰ ਸ਼ਹਿਰ ਸੰਨਜੰਨ ਦੇ ਵਸਨੀਕ ਅੰਮਿ੍ਤਪਾਲ ਸਿੰਘ ਅਤੇ ਦਾਵਤ ਹੋਟਲ ਦੇ ਮਾਲਕ ਭਾਈ ਜਸਵਿੰਦਰ ਸਿੰਘ ਦੇ ਉਪਰਾਲੇ ਸਦਕਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਪੰਜਾਬ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਭਾਈ ਸਤਨਾਮ ਸਿੰਘ ਅਤੇ ਭਾਈ ਸਵਰਨ ਸਿੰਘ ਫ਼ਿਰੋਜ਼ਪੁਰ ਅਤੇ ਹਾਂਗਕਾਂਗ ਤੋਂ ਬੀਬੀ ਪ੍ਰਭਸ਼ਰਨ ਕੌਰ, ਸੁਸ਼ਰਨ ਕੌਰ ਅਤੇ ਭਾਈ ਸ਼ਰਨਜੀਤ ਸਿੰਘ ਦੇ ਕੀਰਤਨੀ ਜਥਿਆਂ ਵਲੋਂ ਰਸਭਿੰਨੇ ਗੁਰਬਾਣੀ ਗਾਇਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਚੀਨ ਵਾਸੀ ਸਿੱਖ ਸੰਗਤ ਵਲੋਂ ਕਰੀਬ ਇਕ ਹਫ਼ਤਾ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਵੀ ਕੀਤੇ ਗਏ | ਚੀਨ ‘ਚ ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸਤਨਾਮ ਸਿੰਘ ਸੇਖੋਂ, ਭਾਈ ਏ.ਪੀ.ਸਿੰਘ. ਨਵਨੀਤ ਸਿੰਘ, ਅਮਿਤ ਜੋਸ਼ੀ ਅਤੇ ਅਸ਼ੋਕ ਜੀ ਸਮੇਤ ਚੀਨ ਵਾਸੀ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਨੇਪਰੇ ਚਾੜਿ੍ਹਆ ਗਿਆ |