ਚਾਕੂ ਮਾਰ ਕੇ 7 ਵਿਦਿਆਰਥੀਆਂ ਦੀ ਹੱਤਿਆ

0
507

ਬੀਜਿੰਗ ਅਪ੍ਰੈਲ – ਚੀਨ ‘ਚ  ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਮਿਡਲ ਸਕੂਲ ਦੇ 7 ਬੱਚਿਆਂ ਨੂੰ ਮਾਰ ਦਿੱਤਾ ਜਦਕਿ 12 ਹੋਰ ਜ਼ਖ਼ਮੀ ਹੋ ਗਏ | ਇਸ ਸਬੰਧੀ ਸ਼ਾਨਕਸ਼ੀ ਸੂਬੇ ਵਿਖੇ ਮਿੱਝੀ ਕਾਊਾਟੀ ਦੇ ਪ੍ਰਾਪੇਗੰਡਾ ਵਿਭਾਗ ਨੇ ਦੱੱਸਿਆ ਕਿ ਸ਼ੱਕੀ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ ਤੇ ਜ਼ਖ਼ਮੀ ਬੱਚਿਆਂ ਦਾ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ | ਵਿਭਾਗ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਹਮਲਾ ਸਥਾਨਕ ਸਮੇਂ ਅਨੁਸਾਰ 6.10 ਵਜੇ ਕੀਤਾ ਗਿਆ | ਬੱਚਿਆਂ ਦੀ ਉਮਰ ਬਾਰੇ ਪੱਕਾ ਪਤਾ ਨਹੀਂ ਲੱਗ ਸਕਿਆ ਹੈ, ਪਰ ਚੀਨ ‘ਚ ਮਿਡਲ ਸਕੂਲ ਦੇ ਵਿਦਿਆਰਥੀ 12 ਤੋਂ 15 ਸਾਲ ਦੇ ਵਿਚਕਾਰ ਹੁੰਦੇ ਹਨ | ਹੁਣ ਤੱਕ ਦੀਆਂ ਮੀਡੀਆਂ ਰਿਪੋਰਟਾਂ ਪਤਾ ਲੱਗਾ ਹੈ ਕਿ ਹਮਲਾਵਾਰ ਇਸੇ ਸਕੂਲ਼ ਦਾ ਪੁਰਾਣਾ ਵਿਦਿਆਰਥੀ ਹੈ ਤੇ ਉਸ ਨੂੰ ਸਕੂਲ ਵਿਚ ਪੜਦੇ ਸਮੇਂ ਤੰਗ ਪਰੇਸ਼ਾਨ ਕੀਤਾ ਜਾਦਾ ਸੀ, ਜਿਸ ਦੇ ਬਦਲੇ ਵਜੋਂ ਉਸ ਨੇ ਇਹ ਕਾਰਵਾਈ ਕੀਤੀ ।