ਕਿਸ ਭਿਆਨਕ ਬਿਮਾਰੀ ਤੋਂ ਪੀੜ੍ਹਤ ਹੈ ਰਾਧੇ ਮਾਂ?

0
362

ਮੁੰਬਈ: ਹਮੇਸ਼ਾ ਲਿਸ਼ਕਦੀ ਜ਼ਿੰਦਗੀ ਜਿਉਣ ਦੀ ਸ਼ੌਕੀਨ ਰਾਧੇ ਮਾਂ ਇਸ ਵੇਲੇ ਬਾਇਪੋਲਰ ਡਿਸਆਰਡਰ ਨਾਲ ਪੀੜਤ ਹੈ। ਕਾਫੀ ਸਮਾਂ ਪਹਿਲਾਂ ਤੋਂ ਉਹ ਮਿਨੀ ਸਕਰਟ ਅਤੇ ਭਗਤਾਂ ਦੀ ਗੋਦੀ ‘ਚ ਨੱਚਣ ਕਾਰਨ ਵਿਵਾਦਾਂ ‘ਚ ਹੈ। ਸਾਧਵੀ ਨੇ ਪਿਛਲੇ ਹਫਤੇ ਮੁੰਬਈ ਦੇ ਮਸੀਨਾ ਹਸਪਤਾਲ ‘ਚ ਸਾਇਕੈਟਰਿਸਟ ਡਾਕਟਰ ਯੂਸੁਫ ਮਾਚਿਸਵਾਲਾ ਨਾਲ ਸੰਪਰਕ ਕੀਤਾ ਹੈ। ਕਰੀਬ ਇੱਕ ਘੰਟੇ ਹੋਏ ਗੱਲਬਾਤ ਦੌਰਾਨ ਸਾਧਵੀ ਨੇ ਹਸਪਤਾਲ ‘ਚ ਹੀ ਸਤਸੰਗ ਸ਼ੁਰੂ ਕਰ ਦਿੱਤਾ। ਅੱਜ ਕਲ ਉਹ ਹਸਪਤਾਲ ‘ਚ ਹੀ ਭਗਤਾਂ ਨੂੰ ਮਿਲ ਰਹੀ ਹੈ।

ਸ਼ਹਿਰ ‘ਚ ਆਉਣ ਤੋਂ ਪਹਿਲਾਂ ਅਤੇ ਦਸਵੀਂ ਪਾਸ ਰਾਧੇ ਮਾਂ ਪੰਜਾਬ ਤੋਂ ਹੈ। ਇਸ ਤੋਂ ਪਹਿਲਾਂ ਉਸ ਦੀਆਂ ਤਸਵੀਰਾਂ ਲਾਲ ਰੰਗ ਦੀ ਮਿਨੀ ਸਕਰਟ ਅਤੇ ਵੈਸਟਰਨ ਕਪੜਿਆਂ ‘ਚ ਸਾਹਮਣੇ ਆਈਆਂ ਸਨ। ਉਸ ‘ਤੇ ਅਸ਼ਲੀਲਤਾ ਫੈਲਾਉਣ ਦੇ ਵੀ ਇਲਜ਼ਾਮ ਲੱਗ ਚੁੱਕੇ ਹਨ। ਬਾਇਪੋਲਰ ਡਿਸਆਰਡਰ ਇਕ ਤਰਾਂ ਦੀ ਮਾਨਸਿਕ ਬਿਮਾਰੀ ਹੈ। ਇਸ ‘ਚ ਰੋਗੀ ਦਾ ਮਨ ਕਈ ਹਫਤੇ ਜਾਂ ਤਾਂ ਉਦਾਸ ਰਹਿੰਦਾ ਹੈ ਜਾਂ ਬੜਾ ਖੁਸ਼। ਇਸ ਬਿਮਾਰੀ ਤੋਂ ਪੀੜਤ ਇਨਸਾਨ ਵਾਰ-ਵਾਰ ਆਪਣਾ ਮਨ ਬਦਲਦਾ ਰਹਿੰਦਾ ਹੈ।