ਇੰਡੀਅਨ ਆਰਟ ਸਰਕਲ ਹਾਂਗਕਾਂਗ ਦੀ ਨਵੀਂ ਕਾਰਜਕਾਰਨੀ ਨਿਯੁਕਤ

0
551

ਹਾਂਗਕਾਂਗ (ਜੰਗ ਬਹਾਦਰ ਸਿੰਘ)-1976 ਤੋਂ ਹਾਂਗਕਾਂਗ ਦੇ ਕਲਾ ਖੇਤਰ ‘ਚ ਕਾਰਜਸ਼ੀਲ ਸੰਸਥਾ ਇੰਡੀਅਨ ਆਰਟ ਸਰਕਲ ਦੀ ਹੋਈ ਸਾਲਾਨਾ ਜਨਰਲ ਮੀਟਿੰਗ ‘ਚ ਨਵੀਂ ਕਾਰਜਕਾਰਨੀ ਦੀ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ | ਸੰਸਥਾ ਦੇ ਨਵਨਿਯੁਕਤ ਵਾਈਸ ਚੇਅਰਪਰਸਨ ਨਵਤੇਜ ਸਿੰਘ ਅਟਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੰਡੀਅਨ ਆਰਟ ਸਰਕਲ ਵਲੋਂ ਹਾਂਗਕਾਂਗ ਦੇ ਕਲਾ ਖੇਤਰ ‘ਚ ਲੰਬੇ ਸਮੇਂ ਤੋਂ ਭਾਰਤੀਆਂ ਦੀ ਅਗਵਾਈ ਕੀਤੀ ਜਾਂਦੀ ਆ ਰਹੀ ਹੈ ਅਤੇ ਨਵਨਿਯੁਕਤ ਅਨਰੇਰੀ ਐਡਵਾਈਜ਼ਰ ਸ੍ਰੀਮਤੀ ਰਾਨੀ ਸਿੰਘ ਵਲੋਂ ਕਰੀਬ ਵੀਹ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬਤੌਰ ਚੇਅਰਪਰਸਨ ਆਪਣੀਆਂ ਸੁਯੋਗ ਸੇਵਾਵਾਂ ਦੇ ਰਹੇ ਹਨ | ਇਸ ਵਾਰ ਸਾਲ 2022-23 ਦੀ ਨਵਨਿਯੁਕਤ ਕਾਰਜਕਾਰਨੀ ਵਿਚ ਬਤੌਰ ਚੇਅਰਪਰਸਨ ਨਿਰਮਲਾ ਨਾਗਾਰਾਜਨ, ਵਾਈਸ ਚੇਅਰਪਰਸਨ ਨਵਤੇਜ ਸਿੰਘ ਅਟਵਾਲ, ਸੈਕਟਰੀ ਚਿੱਤਰਾ ਸ੍ਰੀਧਰ, ਖ਼ਜ਼ਾਨਚੀ ਕੁਲਦੀਪ ਸਿੰਘ ਬੁੱਟਰ, ਆਨਰੇਰੀ ਐਡਵਾਈਜ਼ਰ ਰਾਨੀ ਸਿੰਘ ਅਤੇ ਰਾਨੂੰ ਵਸਨ ਵਲੋਂ ਅਹੁਦੇ ਸੰਭਾਲੇ ਗਏ |

ਨਵਨਿਯੁਕਤ ਕਾਰਜਕਾਰਨੀ ਵੱਲੋ ਕਰੋਨਾ ਕਾਲ ਤੋਂ ਵਾਪਸੀ ਕਰ ਰਹੇ ਹਾਂਗਕਾਂਗ ਵਿਚ ਬੱਚਿਆਂ ਦੇ ਕਲਾ ਮੁਕਾਬਲੇ, ਹਾਸਰਸ ਪ੍ਰੌਗਰਾਮ, ਕਵੀ ਦਰਬਾਰ, ਸੰਗੀਤਕ ਸਮਾਗਮ ਅਤੇ ਲੋਕਲ ਟੈਲੰਟ ਸ਼ੋਆਂ ਨੂੰ ਨਵੇ ਸਿਰੇ ਤੋ ਕਰਵਾਉਣ ਦਾ ਸਕੰਲਪ ਲਿਆ ਗਿਆ ਹੈ।