ਅਮਿਤਾਬ ਕਿਉ ਨਹੀਂ ਮਨਾਏਗਾ ਜਨਮ ਦਿਨ ਤੇ ਦਿਵਾਲੀ

0
252

ਮੁੰਬਈ, 9 ਅਕਤੂਬਰ (ਏਜੰਸੀ)- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਿਹਾ ਕਿ ਇਸ ਵਾਰ ਉਹ ਨਾ ਤਾਂ ਆਪਣਾ ਜਨਮ ਦਿਨ ਮਨਾਉਣਗੇ ਅਤੇ ਨਾ ਹੀ ਦਿਵਾਲੀ ਦੇ ਜਸ਼ਨ ‘ਚ ਸ਼ਾਮਿਲ ਹੋਣਗੇ। ਹਾਲਾਂਕਿ ਇਸ ਫ਼ੈਸਲੇ ਦੀ ਉਨ੍ਹਾਂ ਨੇ ਕੋਈ ਵਜ੍ਹਹਿ ਨਹੀਂ ਦੱਸੀ। 11 ਅਕਤੂਬਰ ਨੂੰ ਅਮਿਤਾਭ ਬੱਚਨ ਦਾ 75ਵਾਂ ਜਨਮ ਦਿਨ ਹੈ, ਅਜਿਹੇ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਇਸ ਨੂੰ ਉਹ ਧੂਮ-ਧਾਮ ਨਾਲ ਮਨਾਉਣਗੇ ਪਰ ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਨਾ ਤਾਂ ਆਪਣਾ ਜਨਮ ਦਿਨ ਮਨਾਉਣਗੇ ਅਤੇ ਨਾ ਹੀ ਦਿਵਾਲੀ ਮਨਾਉਣਗੇ। ਇਸ ਸਾਲ ਮਾਰਚ ਵਿਚ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਕ੍ਰਿਸ਼ਣਰਾਜ ਰਾਏ ਦੀ ਮੌਤ ਹੋ ਗਈ ਸੀ। ਇਸ ਲਈ ਚਰਚਾ ਹੈ ਕਿ ਜਸ਼ਨ ਨਾ ਮਨਾਉਣ ਦਾ ਇਕ ਕਾਰਨ ਇਹ ਹੋ ਸਕਦਾ ਹੈ। ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਬਲਾਗ ‘ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਉਹ ਇਸ ਦਿਨ ਸ਼ਹਿਰ ਵਿਚ ਨਹੀਂ ਹੋਣਗੇ। ਅਮਿਤਾਭ ਬੱਚਨ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣਾ ਜਨਮਦਿਨ ਨਹੀਂ ਮਨਾਉਣਗੇ। ਕੀ ਇਸ ਸਮੇ ਜੋ ਦੇਸ਼ ਦੇ ਹਲਾਤ ਹਨ ਕੀ ਇਹ ਵੀ ਕਾਰਨ ਹੈ ਜਨਮ ਦਿਨ ਤੇ ਦਿਵਾਲੀ ਨਾ ਮਨਾਉਣ ਦਾ?