ਜ਼ਿੰਦਗੀ ਦੀ ਜਿੰਦਾਦਿਲੀ

0
1289

ਜ਼ਿੰਦਗੀ ਦੀ ਜਿੰਦਾਦਿਲੀ ਤੋਂ ਕਿਨਾ ਪਰੇ ਬੰਦਾ ..
ਜੀਣ ਦੀ ਇਕ ਆਸ ਤੇ ਕਿਨੀ ਵਾਰ ਮਰੇ ਬੰਦਾ ..
ਜ਼ਿੰਦਗੀ ਦੀ ਜਿੰਦਾਦਿਲੀ ਤੋਂ ਕਿਨਾ ਪਰੇ ਬੰਦਾ ..

ਖਾ ਲਇਆ ਪੀ ਲਇਆ ਦਿਹਾੜੀ ਨਿਕਲ ਗਈ ..
ਇਕ ਇਕ ਦਿਨ ਕਰਕੇ ਜ਼ਿੰਦਗੀ ਸਾਰੀ ਨਿਕਲ ਗਈ ..
ਪਾਪੀ ਪੇਟ ਤੇ ਔਲਾਦ ਲਈ ਪੱਤਾ ਨੀ ਕਹੜੇ – ਕੇਹੜੇ ਦਰ ਦੇ ਮਥੇ ਧਰੇ ਬੰਦਾ
ਜ਼ਿੰਦਗੀ ਦੀ ਜਿੰਦਾਦਿਲੀ ਤੋਂ ਕਿਨਾ ਪਰੇ ਬੰਦਾ ..

ਆਵੀ ਟਲਜੇ ਓਵੀ ਟਲਜੇ .. ਟਲ ਗਇਆ ਹਰ ਇਕ ਵੇਲਾ ..
ਦੁਖਾਂ ਨੂ ਦੁਰ ਹੋਣ ਲਗਿਆਂ ਓਥੇ ਈ ਛਡ ਤਾਂ ਖੁਸ਼ੀਆਂ ਦਾ ਮੇਲਾ
ਮਾੜੀ ਜਿਨੀ ਪੀੜ ਵੀ ਕਿਓ ਨਾ ਜਰੇ ਬੰਦਾ
ਜ਼ਿੰਦਗੀ ਦੀ ਜਿੰਦਾਦਿਲੀ ਤੋਂ ਕਿਨਾ ਪਰੇ ਬੰਦਾ ..

ਰੱਬ ਨੇ ਦਿਤੀਆਂ ਦਾਤਾਂ ਚਲੋ ਸੁਕਰ ਮਨਾ ਲਇਆ
ਜਿਨਾ ਚਿਰ ਤਾਂ ਚੰਗੀ ਕੀਤੀ ਗਲ ਨਾਲ ਲਇਆ
ਹੋਇਆ ਨਿੱਕਾ ਜਿਹਾ ਕਸੂਰ ਪਿਛਾ ਛੁਡਾ ਲਇਆ
ਬਸ ਮਤਲਬ ਲਈ ਕਿਓ ਪੈਰੀ ਪੱਗ ਤਕ ਧਰੇ ਬੰਦਾ ..
ਜ਼ਿੰਦਗੀ ਦੀ ਜਿੰਦਾਦਿਲੀ ਤੋਂ ਕਿਨਾ ਪਰੇ ਬੰਦਾ ..

ਜਿਨਾ ਖਾਤਿਰ ਧਕੇ ਖਾਦੇ ਓਹਨਾ ਵੱਟ ਲਇਆ ਪਾਸਾ
ਸਾਡੇ ਵਰਗੇ ਬਣਕੇ ਰਹਗੇ ਹਾਸਾ .
ਦੁਖ ਵੀ ਕਿਸ ਹੱਦ ਤੱਕ ਜਰੇ ਬੰਦਾ …..
ਜ਼ਿੰਦਗੀ ਦੀ ਜਿੰਦਾਦਿਲੀ ਤੋਂ ਕਿਨਾ ਪਰੇ ਬੰਦਾ ..

ਲੇਖਿਕਾ : ਕਮਲ ਗਿੱਲ ਹਾਂਗਕਾਂਗ
kamalgill@hotmail.com