ਪੰਜਾਬੀ ਬੱਸ ਡਰਾਈਵਰ ਨੇ ਸੂਝ ਨਾਲ ਬਚਾਈਆਂ ਸਵਾਰੀਆਂ

0
258

ਸਿਡਨੀ-ਸਿਡਨੀ ਦੇ ਲਿਵਰਪੂਲ ਇਲਾਕੇ ਵਿਚ ਇਕ ਸਿੱਖ ਡਰਾਈਵਰ ਨੇ ਆਪਣੀ ਸੂੂਝ ਨਾਲ ਵੱਡਾ ਹਾਦਸਾ ਹੋਣ ਤੋਂ ਟਾਲਿਆ ਹੈ | ਜਾਣਕਾਰੀ ਅਨੁਸਾਰ ਸੁਖਰਿੰਦਰ ਸਿੰਘ ਵੈਰੜ ਨਾਂਅ ਦੇ ਬੱਸ ਡਾਰਈਵਰ ‘ਤੇ ਇਕ ਅਣਪਛਾਤੇ ਵਿਅਕਤੀ ਨੇ ਬੰਦੂਕ ਤਾਣ ਦਿੱਤੀ ਅਤੇ ਕਿਹਾ ਕਿ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ | ਜਦ ਬੱਸ ਵਿਚ ਬੈਠੀਆਂ ਸਵਾਰੀਆਂ ਨੇ ਉਸ ਨੂੰ ਬਚਾਉਣ ਦੀ ਗੱਲ ਕਹੀ ਤਾਂ ਉਸ ਬੰਦੂਕਧਾਰੀ ਵਿਅਕਤੀ ਨੇ ਉਨ੍ਹਾਂ ਨੂੰ ਵੀ ਮਾਰਨ ਦੀ ਗੱਲ ਆਖੀ | ਡਰਾਈਵਰ ਸੁਖਰਿੰਦਰ ਨੇ ਬੰਦੁਕਧਾਰੀ ਨੂੰ ਆਪਣੀਆਂ ਗੱਲਾਂ ਵਿਚ ਲਗਾ ਕੇ ਸਵਾਰੀਆਂ ਨੂੰ ਬੱਸ ਦੇ ਦਰਵਾਜ਼ੇ ਕੋਲ ਇਕੱਠੇ ਕਰ ਲਿਆ ਅਤੇ ਇਕੋ ਝਟਕੇ ਵਿਡ ਦਰਵਾਜ਼ਾ ਖੋਲ੍ਹ ਦਿੱਤਾ | ਦੇਖਦੇ ਹੀ ਬੰਦੂਕਧਾਰੀ ਵੀ ਘਬਰਾ ਗਿਆ ਅਤੇ ਉਹ ਬੱਸ ਵਿਚੋਂ ਉਤਰ ਕੇ ਭੱਜ ਗਿਆ | ਸੁਖਰਿੰਦਰ ਦੀ ਇਸ ਸੂਝ-ਬੂਝ ਦੇ ਕੰਮ ਦੀ ਬੱਸ ਕੰਪਨੀ ਅਤੇ ਸਵਾਰੀਆਂ ਨੇ ਪ੍ਰਸੰਸਾ ਕੀਤੀ | ਇੱਥੇ ਗੌਰਤਲਬ ਹੈ ਕਿ ਬਿ੍ਸਬੇਨ ਵਿਚ ਕੁਝ ਸਾਲ ਪਹਿਲਾਂ ਵੀ ਪੰਜਾਬੀ ਮਨਮੀਤ ਅਲੀਸ਼ੇਰ ‘ਤੇ ਵੀ ਡਿਊਟੀ ਦੌਰਾਨ ਇਕ ਹਮਲਾ ਹੋਇਆ ਸੀ ਜਿਸ ਵਿਚ ਉਹ ਜਾਨ ਗਵਾ ਬੈਠਾ ਸੀ |