ਹਾਂਗਕਾਂਗ ਦੀਆਂ ਸੰਗਤਾਂ ਨਨਕਾਣਾ ਸਾਹਿਬ ਲਈ ਰਵਾਨਾ

0
1217

ਹਾਂਗਕਾਂਗ (ਪਚਬ):-ਹਾਂਗਕਾਂਗ ਦੀਆਂ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਗੁਰਦੁਆਰਾ ਖਾਲਸਾ ਦੀਵਾਨ ਦੀ ਅਗਵਾਈ ਵਿਚ ਨਨਕਾਣਾ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਈਆਂ | ਇਸ ਮੌਕੇ ਕੇਸਰੀ ਦਸਤਾਰਾਂ ਅਤੇ ਚੁੰਨੀਆਂ ਸਮੇਤ ਨੀਲੀਆਂ ਜੈਕਟਾਂ ਪਾਈ ਜਥੇ ਦੇ ਮੈਂਬਰਾਂ ਵਲੋਂ ਹਵਾਈ ਅੱਡਾ ਹਾਂਗਕਾਂਗ ਤੋਂ ਰਵਾਨਗੀ ਕੀਤੀ ਗਈ | ਜੱਥੇ ਲੈ ਕੇ ਜਾਣ ਵਿਚ ਵਿਸ਼ੇਸ ਸਹਿਯੋਗ ਕਰਨ ਵਾਲੇ ਭਾਈ ਗੁਰਦੇਵ ਸਿੰਘ ਜੀ ‘ਗਾਲਿਬ’ ਨੇ ਦੱਸਿਆ ਕਿ ਕੋਸ਼ਿਸ਼ ਹੋਵੇਗੀ ਕਿ ਹਰ ਸਾਲ ਹਾਂਗਕਾਂਗ ਤੋ ਸਿੱਖ ਜੱਥਾ ਪਾਕਿ ਸਥਿਤ ਗੁਰ ਧਾਮਾਂ ਦੀਆਂ ਯਾਤਰਾ ਲਈ ਜਾਇਆ ਕਰੇ।ਇਹ ਜੱਥਾ 15 ਨਵੰਬਰ ਨੂੰ ਹਾਂਗਕਾਂਗ ਵਾਪਸੀ ਕਰੇਗਾ।