ਹਾਂਗਕਾਂਗ ਚ’ ਪੰਜਾਬੀਆਂ ਵੱਲੋਂ ਛਬੀਲਾਂ ਦਾ ਸਿਲਸਿਲਾ ਸੁਰੂ

0
943

ਹਾਂਗਕਾਂਗ(ਪਚਬ): ਹਰ ਸਾਲ ਵਾਰ ਹੀ ਜੂਨ ਦੇ ਮਹੀਨੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਹਾਂਗਕਾਂਗ ਦੇ ਪੰਜਾਬੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਛਬੀਲਾਂ ਲਾ ਕੇ ਜਿਥੇ ਠੰਢੇ ਮਿਠੇ ਪਦਾਰਥ ਮੁਫਤ ਵਿਚ ਵੰਡੇ ਜਾਦੇ ਹਨ ਉਥੇ ਹੀ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਵੀ ਗੈਰ-ਸਿੱਖ ਲੋਕਾਂ ਨੂੰ ਦਿੱਤੀ ਜਾਂਦੀ ਹੈ। ਇਸ ਸਬੰਧ ਵਿਚ ਐਤਵਾਰ 30 ਜੂਨ 2019 ਨੂੰ ਤਿਨ ਸੂਈ ਵਾਈ ਵਿਖੇ ਛਬੀਲ ਲਾਉਣ ਦਾ ਪ੍ਰੋਗਰਾਮ ਹੈ। ਇਸ ਛਬੀਲ 10-4 ਵਜੇ ਤੱਕ ਚੱਲੇਗੀ, ਤੇ ਸੇਵਾਦਾਰਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਦੀ ਹੈ। ਇਸ ਸਬੰਧੀ ਹੋਰ ਜਾਣਕਾਰੀ 91404096, 61222130 ਜ਼ਾ 63245627 ਫੋਨ ਨੰਬਰਾਂ ਤੋ ਲਈ ਜਾ ਸਕਦੀ ਹੈ। ਪੰਚਮ ਪਾਤਸ਼ਾਹ ਦੀ ਸ਼ਹੀਦੀ ਪੁਰਬ ਨੂੰ ਨਿਵੇਕਲੇ ਤਰੀਕੇ ਨਾਲ ਕਰੀਬ 4 ਸਾਲ ਤੋਂ ਮਨਾਉਣ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਥਿਨ-ਸੁਈ-ਵਾਈ ਦੀ ਸੰਗਤ ਵਲੋਂ  ਛਬੀਲ ਲਗਾਉਣ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਉਸਾਰੀ ਅਧੀਨ ਇਮਾਰਤ ਲਈ ਫੰਡ ਇਕੱਤਰ ਕੀਤਾ ਜਾਵੇਗਾ |ਸੰਗਤ ਵੱਲੋਂ ਹੁਣ ਤੱਕ ਨਵੀ ਇਮਾਰਤ ਲਈ 3 ਲੱਖ ਡਾਲਰ ਦੇ ਕਰੀਬ ਦਾਨ ਇਕੱਠਾ ਕੀਤਾ ਜਾ ਚੁੱਕਾ ਹੈ ਜਦ ਕਿ ਟੀਚਾ 5 ਲੱਖ ਦਾ ਹੈ।
ਤੁੰਗ ਚੁੰਗ ਵਿਖੇ ਛਬੀਲ ਲਗਾਈ:
ਹਾਂਗਕਾਂਗ ਦੀ ਸੰਗਤ ਵਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਤੁੰਗ-ਚੁੰਗ ਇਲਾਕੇ ਵਿਚ ਲਗਾਈ ਗਈ | ਇਸ ਦੌਰਾਨ ਬੀਬੀਆਂ, ਨੌਜਵਾਨ, ਬੱਚਿਆਂ ਅਤੇ ਬਜ਼ੁਰਗਾਂ ਵਲੋਂ ਪੂਰੇ ਉਤਸ਼ਾਹ ਨਾਲ ਜਿੱਥੇ ਹਾਂਗਕਾਂਗ ਵਾਸੀਆਂ ਨੂੰ ਭਰ ਗਰਮੀ ਵਿਚ ਠੰਢੇ ਜਲ ਅਤੇ ਜੂਸ ਵਰਤਾ ਕੇ ਰਾਹਤ ਦੁਆਈ ਗਈ, ਉਥੇ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਨਾਲ ਸਬੰਧਿਤ ਚੀਨੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਇਸ਼ਤਿਹਾਰ ਵੰਡੇ ਗਏ |