ਵਧਦੇ ਪ੍ਰਦੂਸ਼ਣ `ਚ ਦਮੇ ਤੋਂ ਰਾਹਤ ਦਿੰਦੀਆਂ 5 ਚੀਜਾਂ

0
226

ਦਮੇ ਦਾ ਕੋਈ ਪੱਕਾ ਇਲਾਜ ਨਹੀਂ ਹੈ, ਪ੍ਰੰਤੂ ਇਸ `ਤੇ ਕੰਟਰੋਲ ਜ਼ਰੂਰ ਕੀਤਾ ਜਾ ਸਕਦਾ ਹੈ। ਸਾਹ ਲੈਣ `ਚ ਤਕਲੀਫ ਹੋਣ ਨੂੰ ਦਮਾ ਕਹਿੰਦੇ ਹਨ। ਕਿਸੇ ਚੀਜ ਨਾਲ ਐਲਰਜੀ ਜਾਂ ਪ੍ਰਦੂਸ਼ਣ ਦੇ ਕਾਰਨ ਲੋਕਾਂ `ਚ ਇਹ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਵਧਦੇ ਪ੍ਰਦੂਸ਼ਣ ਕਰਕੇ ਦਮੇ ਕਾਰਨ ਖੰਘ, ਸਾਹ ਲੈਣ `ਚ ਤਕਲੀਫ ਅਤੇ ਨੱਕ `ਚੋਂ ਆਵਾਜ਼ ਆਉਣ ਵਰਗੀਆਂ ਮੁਸ਼ਕਲਾਂ ਹੁੰਦੀਆਂ ਹਨ। ਲੋਕ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਹੋਮਿਓਪੈਥਿਕ ਦਵਾਈ ਖਾਂਦੇ ਹਨ, ਪ੍ਰੰਤੂ ਕੁਝ ਘਰੇਲੂ ਉਪਾਅ ਰਾਹੀਂ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਦਮੇ ਦੇ ਘਰੇਲੂ ਉਪਾਅ ਦੱਸਦੇ ਹਾਂ ਜਿਸ ਨਾਲ ਤੁਸੀਂ ਦਮੇ ਤੋਂ ਛੁਟਕਾਰਾ ਪਾ ਸਕਦੇ ਹੋ।

1. ਮੈਥੀ ਦੇ ਦਾਣੇ
ਮੇਥੀ ਨੂੰ ਪਾਣੀ `ਚ ਉਬਾਲਕੇ ਇਸ `ਚ ਸ਼ਹਿਦ ਅਤੇ ਅਦਰਕ ਦਾ ਰਸ ਮਿਲਾਕੇ ਰੋਜ਼ਾਨਾ ਪੀਓ। ਇਸ ਨਾਲ ਤੁਹਾਨੂੰ ਦਮੇ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

2. ਕੇਲਾ
ਇਕ ਪਕੇ ਕੇਲੇ ਨੂੰ ਛਿਲਕੇ ਸਮੇਤ ਅੱਗ `ਤੇ ਸੇਕਣ ਬਾਅਦ ਉਸਦਾ ਛਿਲਕਾ ਉਤਾਰਕੇ ਕੇਲੇ ਦੇ ਟੁਕੜੇ `ਚ ਕਾਲੀ ਮਿਰਚ ਪਾਕੇ ਗਰਮ-ਗਰਮ ਦਮੇ ਦੇ ਰੋਗੀ ਨੂੰ ਦੇਣਾ ਚਾਹੀਦਾ। ਇਸ ਨਾਲ ਰੋਗੀ ਨੂੰ ਰਾਹਤ ਮਿਲੇਗੀ।

3. ਲਸਣ
ਲਸਣ ਦਮੇ ਦੇ ਇਲਾਜ `ਚ ਕਾਫੀ ਕਾਰਗਰ ਸਾਬਤ ਹੁੰਦਾ ਹੈ। ਦਮੇ ਦੇ ਰੋਗੀ ਲਸਣ ਦੀ ਚਾਹ ਜਾਂ 30 ਮਿਲੀ ਦੁੱਧ `ਚ ਲਸਣ ਦੀਆਂ ਪੰਜ ਕਲੀਆਂ ਉਬਾਲੋ ਅਤੇ ਇਸ ਮਿਸ਼ਰਨ ਨੂੰ ਰੋਜ਼ਾਨਾ ਖਾਣ ਨਾਲ ਦਮੇ ਦੇ ਸ਼ੁਰੂਆਤ `ਚ ਕਾਫੀ ਲਾਭਦਾਇਕ ਹੁੰਦਾ ਹੈ।

4. ਅਜਵਾਇਣ ਅਤੇ ਲੌਂਗ
ਗਰਮ ਪਾਣੀ `ਚ ਅਜਵਾਇਣ ਪਾਕੇ ਭਾਫ ਲੈਣ ਨਾਲ ਵੀ ਦਮੇ ਨੂੰ ਕੰਟਰੋਲ ਕਰਨ `ਚ ਰਾਹਤ ਮਿਲਦੀ ਹੈ। ਇਹ ਘਰੇਲੂ ਉਪਾਅ ਕਾਫੀ ਲਾਭਦਾਇਕ ਹੈ। ਇਸ ਤੋਂ ਇਲਾਵਾ 4-5 ਲੌਂਗ ਲਓ ਅਤੇ 125 ਮਿਲੀ ਪਾਣੀ `ਚ 5 ਮਿੰਟ ਤੱਕ ਉਬਾਲੋ। ਇਸ ਮਿਸ਼ਰਨ ਨੂੰ ਛਾਣਕੇ ਇਸ `ਚ ਇਕ ਚਮਚ ਸ਼ੁੱਧ ਸ਼ਹਿਦ ਮਿਲਾਓ ਅਤੇ ਗਰਮ-ਗਰਮ ਪੀਓ। ਹਰ ਰੋਜ਼ ਦੋ ਤੋਂ ਤਿੰਨ ਬਾਰ ਇਹ ਕਾੜਾ ਬਣਾਕੇ ਪੀਣ ਨਾਲ ਮਰੀਜ਼ ਨੂੰ ਲਾਭ ਹੁੰਦਾ ਹੈ।

5. ਤੁਲਸੀ
ਤੁਲਸੀ ਦਮੇ ਨੂੰ ਕੰਟਰੋਲ ਕਰਨ `ਚ ਲਾਭਕਾਰੀ ਹੈ। ਤੁਲਸੀ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਉਸ `ਚ ਪਿਸੀ ਕਾਲੀ ਮਿਰਚ ਪਾਕੇ ਖਾਣ ਨਾਲ ਦਮਾ ਕੰਟਰੋਲ `ਚ ਰਹਿੰਦਾ ਹੈ। ਇਸ ਤੋਂ ਇਲਾਵਾ ਤੁਲਸੀ ਨੂੰ ਪਾਣੀ ਨਾਲ ਪੀਸਕੇ ਉਸ `ਚ ਸ਼ਹਿਦ ਪਾਕੇ ਚੱਟਣ ਨਾਲ ਦਮੇ ਤੋਂ ਰਾਹਤ ਮਿਲਦੀ ਹੈ।