ਭਾਰਤ ਦਾ ਹੈਲਥ ਸਿਸਟਮ 195 ਦੇਸ਼ਾਂ ‘ਚੋਂ 145ਵਾਂ ਸਥਾਨ

0
176

ਨਵੀਂ ਦਿੱਲੀ: ਵਿਸ਼ਵ ਦੇ 195 ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਭਾਰਤ ਦਾ 145ਵਾਂ ਸਥਾਨ ਆਇਆ ਹੈ। ਭਾਰਤ ਇਸ ਮਾਮਲੇ ਵਿੱਚ ਆਪਣੇ ਗੁਆਂਢੀ ਮੁਲਕ ਬੰਗਲਾਦੇਸ਼ (133), ਸ਼੍ਰੀਲੰਕਾ (71), ਭੂਟਾਨ (134) ਤੇ ਚੀਨ (71) ਆਦਿ ਤੋਂ ਵੀ ਪਿੱਛੇ ਹੈ। 1990 ਵਿੱਚ ਜਿੱਥੇ ਇਸ ਮਾਮਲੇ ਵਿੱਚ ਭਾਰਤ ਦੀ ਰੈਂਕਿੰਗ 24.7 ਸੀ ਤੇ 2016 ਵਿੱਚ ਇਸ ਵਿੱਚ 16 ਦਰਜੇ ਦਾ ਹੀ ਸੁਧਾਰ ਹੋਇਆ ਹੈ।
ਗਲੋਬਲ ਬੁਰਡੇਨ ਆਫ਼ ਡਿਜ਼ੀਜ਼ ਸਟੱਡੀ ਦੀ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਾਲਾਂਕਿ, ਭਾਰਤ ਨੇ ਆਪਣੀਆਂ ਸਿਹਤ ਸੇਵਾਵਾਂ ਵਿੱਚ ਕਾਫੀ ਸੁਧਾਰ ਕੀਤਾ ਹੈ ਪਰ HAQ (ਹੈਲਥਕੇਅਰ ਐਕਸੈੱਸ ਐਂਡ ਕੁਆਲਿਟੀ-ਮੁਹੱਈਆ ਕਰਵਾਈਆਂ ਸਿਹਤ ਸੇਵਾਵਾਂ ਤੇ ਇਨ੍ਹਾਂ ਦੀ ਗੁਣਵੱਤਾ) ਇੰਡੈਕਸ ਮੁਤਾਬਕ ਸਾਲ 2000 ਤੋਂ ਲੈ ਕੇ 2016 ਤਕ ਸਿਹਤ ਸੇਵਾਵਾਂ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਗੋਆ ਤੇ ਕੇਰਲਾ ਨੇ 2016 ਵਿੱਚ ਸਭ ਤੋਂ ਵੱਧ ਸਕੋਰ ਹਾਸਲ ਕੀਤਾ ਹੈ। ਇਸ ਦੇ ਉਲਟ ਅਸਾਮ ਤੇ ਉੱਤਰ ਪ੍ਰਦੇਸ਼ ਦੇ ਅੰਕ ਸਭ ਤੋਂ ਘੱਟ ਰਹੇ। ਖੋਜ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਨੇ ਟਿਊਬਰਕਲੋਸਿਸ (ਟੀਬੀ), ਦਿਲ ਦੀਆਂ ਬਿਮਾਰੀਆਂ, ਸਟ੍ਰੋਕ, ਪੁਰਸ਼ ਅੰਡਕੋਸ਼ ਦਾ ਕੈਂਸਰ, ਪੇਟ ਦਾ ਕੈਂਸਰ ਤੇ ਗੁਰਦਿਆਂ ਦੇ ਰੋਗਾਂ ਦੇ ਇਲਾਜ ਨੂੰ ਸਹੀ ਤਰੀਕੇ ਨਾਲ ਮਰੀਜ਼ਾਂ ਤਕ ਨਹੀਂ ਪਹੁੰਚਾਇਆ।
ਇਸ ਸੂਚੀ ਵਿੱਚ ਪਹਿਲੀਆਂ ਪੰਜ ਥਾਵਾਂ ‘ਤੇ ਆਈਸਲੈਂਡ (97.1 ਅੰਕ), ਨਾਰਵੇ (96.6 ਅੰਕ), ਨੀਦਰਲੈਂਡਜ਼ (96.1 ਅੰਕ), ਲਕਸਮਬਰਗ਼ (96.0 ਅੰਕ) ਤੇ ਫਿਨਲੈਂਡ ਤੇ ਆਸਟ੍ਰੇਲੀਆ (ਦੋਵਾਂ ਦੇ 95.9 ਅੰਕ) ਵਰਗੇ ਦੇਸ਼ ਆਏ ਹਨ।