ਬੇਲਗ੍ਰੇਡ ਵਿਚ ਭਾਰਤੀ ਸਾਹਿਤਕਾਰ ਡਾ ਜਰਨੈਲ ਸਿੰਘ ਆਨੰਦ ਨੂੰ ਅੰਤਰ ਰਾਸ਼ਟਰੀ ਐਵਾਰਡ ਚਾਰਟਰ ਆਫ ਮੋਰਾਵਾ ਦੀ ਘੋਸ਼ਣਾ

0
64

ਡਾ ਜਰਨੈਲ ਸਿੰਘ ਆਨੰਦ ਭਾਰਤ ਦੇ ਹੀ ਨਹੀਂ ਬਲਕਿ ਵਿਸ਼ਵ ਸਾਹਿਤ ਦੇ ਮਹਾਨਾਇਕ ਮੰਨੇ ਜਾਂਦੇ ਹਨ. ਅੰਗਰੇਜ਼ੀ ਵਿਚ 150 ਤੋਂ ਵੱਧ ਪੁਸਤਕਾਂ ਦੇ ਲੇਖਕ ਅਤੇ ਵਿਸ਼ਵ ਨੂੰ ਅੰਤਰਰਾਸ਼ਟਰੀ ਅਕਾਡਮੀ ਆਫ ਐਥਿਕਸ ਦੇਣ ਵਾਲੇ ਡਾ ਆਨੰਦ ਨੂੰ 20 -23 ਅਕਤੂਬਰ 2023 ਵਿਚ ਹੋਣ ਵਾਲੇ ਅੰਤਰਰਾਸ਼ਟਰੀ ਮੀਟਿੰਗ ਆਫ ਰਾਈਟਰਜ਼ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ ਜਿਥੇ ਉਹ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਉਨ੍ਹਾਂ ਨੂੰ ਸਰਬੀਅਨ ਰਾਈਟਜ਼ ਐਸੋਸੀਏਸ਼ਨ ਦੀ ਤਰਫੋਂ ਅੰਤਰ ਰਾਸ਼ਟਰੀ ਐਵਾਰਡ ਚਾਰਟਰ ਆਫ ਮੋਰਾਵਾ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ. ਡਾ ਆਨੰਦ ਪਹਿਲੇ ਭਾਰਤੀ ਸਾਹਿਤਕਾਰ ਹਨ ਜਿਨ੍ਹਾਂ ਦਾ ਨਾਮ ਸਰਬੀਆ ਵਿਚ ਲਗੀ ਹੋਈ ਪੋਇਟ੍ਸ ਰਾਕ ਤੇ ਲਿਖਿਆ ਜਾਵੇਗਾ.

ਉਲੇਖ ਯੋਗ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾ ਉਨ੍ਹਾਂ ਨੂੰ ਸਰਬੀਆ ਦੀ ਰਾਈਟਰਜ਼ ਐਸੋਸੀਏਸ਼ਨ ਦਾ ਆਨਰੇਰੀ ਮੇਂਬਰ ਨਿਯੁਕਤ ਕੀਤਾ ਗਿਆ . ਸਰਬੀਆ ਵਿਚ ਹਰ ਸਾਲ ਹੋਣ ਵਾਲਾ ਇਹ ਮਹਾਨ ਸਮਾਗਮ ਸਰਬੀਆ ਨੂੰ ਦੁਨੀਆਂ ਦੀ ਸਾਹਿਤਕ ਰਾਜਧਾਨੀ ਵਿਚ ਬਦਲ ਦਿੰਦਾ ਹੈ . ਵਿਸ਼ੇਸ਼ ਮਹਿਮਾਨਾਂ ਵਿਚ ਅਮਰੀਕਾ ਦੇ ਮਹਾਨ ਸਾਹਿਤਕਾਰ ਟੀ ਓਬ੍ਰਹਿਤ, ਆਈਜ਼ਰਬੈਜਾਨ ਤੋਂ ਸਿਰਾਜ਼ੀਦੀਨਾ ਸਜੀਦਾ ਅਤੇ ਇਟਲੀ ਦੇ ਦਾਂਤੇ ਮਾਫੀਆ ਭੀ ਸ਼ਿਰਕਤ ਕਰ ਰਹੇ ਹਨ. ਇਸ ਅਵਸਰ ਤੇ ਡਾ ਆਨੰਦ ਦੀਆ ਕਵਿਤਾਵਾਂ ਦੀ ਵੱਖ ਵੱਖ ਭਾਸ਼ਾਵਾਂ ਵਿਚ ਟ੍ਰਾੰਸਲੇਸ਼ਨ ਦੀ ਇਕ ਪੁਸਤਕ ‘ਬੈਸਟ ਪੋਇਟਰੀ ਆਫ ਡਾ ਆਨੰਦ [ਏਂਨ ਅਫਰਿੰਗ ਇਨ ਟ੍ਰਾੰਸਲੇਸ਼ਨ’] ਅਤੇ ‘ਦ ਇਮਪੇਰਫ਼ੇਕ੍ਟ ਆਰਟਿਸਟ’ [ਕਾਵ ਪੁਸਤਕ] ਦਾ ਵਿਮੋਚਨ ਵੀ ਕੀਤਾ ਜਾਵੇਗਾ.

ਸਰਬੀਅਨ ਰਾਈਟਰਜ਼ ਐਸੋਸੀਅਸ਼ਨ ਦੀ ਤਰਫੋਂ ਆਯੋਜਿਤ ਇਸ ਵੈਸ਼੍ਵਿਕ ਸਮਾਗਮ ਵਿਚ ਸਰਬੀਆ ਦੇ ਮਨਿਸਟਰ ਆਫ ਕਲਚਰ, ਅਤੇ ਮੇਅਰ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਟੈਲੀਵਿਜ਼ਨ ਤੇ ਮਹਿਮਾਨ ਸਾਹਿਤਕਾਰਾਂ ਨਾਲ ਇੰਟਰਵਿਊ ਪੇਸ਼ ਕੀਤੀ ਜਾਵੇਗੀ. ਸਰਬੀਆ ਵਿਚ ਆਪਣੇ ਨੋਬਲ ਵਿਜੇਤਾ ਆਈਵੋ ਅੰਦਰਿਕ [1961] ਨੂੰ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ . ਭਾਰਤ ਦੇ ਨੋਬਲ ਵਿਜੇਤਾ ਸ਼੍ਰੀ ਰਾਬਿੰਦਰ ਨਾਥ ਟੈਗੋਰ ਨੇ ਵੀ ਇਸ ਫੰਕਸ਼ਨ ਵਿਚ ਸ਼ਿਰਕਤ ਕੀਤੀ ਸੀ ਜਦੋਂ ਉਹ 1926 ਵਿਚ ਸਰਬੀਆ ਆਏ ਸਨ. ਟੈਗੋਰ ਤੋਂ ਬਾਅਦ ਸਰਬੀਆ ਦੇ ਲੇਖਕ ਸੰਘ ਦੇ ਮੇਂਬਰ ਬਣਨ ਵਾਲੇ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਾਰਨ ਵਾਲੇ ਡਾ ਆਨੰਦ ਪਹਿਲੇ ਭਾਰਤੀ ਹਨ. ਪੰਜਾਬ ਲਈ ਇਹ ਵਿਸ਼ੇਸ਼ ਤੋਰ ਤੇ ਮਾਨ ਵਾਲੀ ਗੱਲ ਹੈ ਕਿ ਇਕ ਪੰਜਾਬੀ ਨੂੰ ਵਿਸ਼ਵ ਪੱਧਰ ਤੇ ਇਹ ਸਨਮਾਨ ਪ੍ਰਾਪਤ ਹੋਇਆ ਹੈ.

ਡਾ ਆਨੰਦ ਨੇ ਚਾਲੀ ਸਾਲ ਵਿਦਿਆ ਦਾਨ ਵਿਚ ਲਗਾਏ ਹਨ. ਪਰ ਕਾਵ ਰਚਨਾ ਪ੍ਰਤੀ ਉਨ੍ਹਾਂ ਦਾ ਲਗਾਵ ਬਣਿਆ ਰਿਹਾ . ਉਨ੍ਹਾਂ ਨੂੰ ਰੂਮੀ ਦੀ ਧਰਤੀ ਇਰਾਨ ਤੋਂ ਰੱਜ ਕੇ ਪਿਆਰ ਤੇ ਸਤਿਕਾਰ ਹਾਸਿਲ ਹੋਇਆ . ਚਾਰ ਕਿਤਾਬਾਂ ਦਾ ਫਾਰਸੀ ਵਿਚ ਉਲਥਾ ਕੀਤਾ ਗਿਆ ਤੇ ਡਾ ਫਾਰਸੀ ਦੀ ਸਹਾਇਤਾ ਨਾਲ ਬਾਇਓ-ਟੈਕਸਟ ਦਾ ਸਿਧਾਂਤ ਸਾਧਿਆ ਗਿਆ . ਡਾ ਆਨੰਦ ਨੇ ਸਤ ਕਾਵਿ ਪੁਸਤਕਾ ਮਾਂ ਬੋਲੀ ਦੀ ਝੋਲੀ ਵੀ ਪਾਈਆਂ ਹਨ . ਡਾ ਆਨੰਦ ਨੂੰ ਕਰਾਸ ਆਫ ਪੀਸ, ਕਰਾਸ ਆਫ ਲਿਟ੍ਰੇਚਰ, ਵਰਲਡ ਆਈਕਨ ਆਫ ਪੀਸ, ਅਤੇ ਯੂਕਰੇਨ ਤੋਂ ਫਰਾਂਜ਼ ਕਾਫਕਾ ਐਵਾਰਡ ਹਾਸਿਲ ਹੋਏ ਹਨ . ਉਨ੍ਹਾਂ ਨੇ ਕੁਛ ਸਮਾਂ ਪਹਿਲਾ ਅੰਤਰ ਰਾਸ਼ਟਰੀ ਅਕਾਡਮੀ ਆਫ ਐਥਿਕਸ ਦੀ ਵੀ ਸਥਾਪਨਾ ਕੀਤੀ . ਚਾਰ ਵਰਲਡ ਪੋਇਟਰੀ ਕਾਨਫਰੇਂਸੇਸ ਕਰਵਾ ਕੇ ਸਾਹਿਤ ਦੇ ਮਹਾ ਯੱਗ ਵਿਚ ਆਪਣਾ ਹਿੱਸਾ ਪਾਇਆ .

ਸਾਰੀ ਦੁਨੀਆ ਵਿਚ ਵਿਚਰਨ ਵਾਲਾ ਡਾ ਆਨੰਦ ਆਪਣੀ ਧਰਤੀ ਆਪਣੇ ਲੋਕਾਂ ਲਈ ਅਣਜਾਣ ਰਿਹਾ ਹੈ. ਹੁਣ ਜਦੋ ਕਿ ਬੇਲਗ੍ਰੇਡ ਵਰਗੇ ਦੇਸ਼ ਵਿਚ ਉਨ੍ਹਾਂ ਨੂੰ ਯਸ਼ ਦੀ ਪ੍ਰਾਪਤੀ ਹੋਈ ਹੈ , ਤੇ ਇਹ ਇਕ ਭਾਰਤੀ ਲਈ ਤੇ ਇਕ ਪੰਜਾਬੀ ਲਈ ਬਹੁਤ ਵੱਡੀ ਪ੍ਰਾਪਤੀ ਹੈ . ਦੇਸ਼ ਵਿਦੇਸ਼ ਵਿਚ ਨਾਮਣਾ ਖੱਟਣ ਵਾਲੇ ਵਿਅਕਤੀਆਂ ਵਿਚ ਡਾ ਆਨੰਦ ਦਾ ਸਥਾਨ ਹੈ . ਉਮੀਦ ਕੀਤੀ ਜਾਂਦੀ ਹੈ ਕੇ ਪੰਜਾਬ ਸਰਕਾਰ ਉਨ੍ਹਾਂ ਦੀ ਵਿਲੱਖਣ ਰਚਨਾ ਲਈ ਉਨ੍ਹਾਂ ਦਾ ਸਨਮਾਨ ਕਰੇ . ਭਾਰਤ ਦੀ ਸਾਹਿਤ ਅਕਾਡਮੀ ਲਈ ਵੀ ਇਹ ਇਕ ਅਵਸਰ ਹੈ ਕਿ ਉਹ ਡਾ ਆਨੰਦ ਨੂੰ ਇਸ ਸਾਲ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕਰਨ. ਡਾ ਆਨੰਦ ਦੀ ਸਭ ਤੋਂ ਜ਼ਿਆਦਾ ਚਰਚਿਤ ਪੁਸਤਕ Lustus ਇਸ ਮਹੰਕਾਵ ਹੈ ਜਿਸਨੂੰ ਕੁਝ ਯੂਨੀਵਰਸਿਟੀਆਂ ਅੰਗਰੇਜ਼ੀ ਸਾਹਿਤ ਵਿਚ ਸ਼ਾਮਿਲ ਕਰ ਰਹੀਆਂ ਹਨ . ਡਾ ਆਨੰਦ ਹਿੰਦੁਸਤਾਨ ਦਾ ਹੀ ਨਹੀਂ, ਦੁਨੀਆ ਦਾ ਇਕੋ ਇਕ ਕਾਵਿ ਹੈ ਜਿਸ 9 ਮਹਾ ਕਾਵਿ ਲਿਖੇ ਹਨ ਤੇ ਆਪਣੀ ਸਮਰੱਥਾ ਨਾਲ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ .