ਡੇਰਾ ਮੁਖੀ ਨੂੰ ਮੁਆਫੀ ਦਵਾਉਣ ‘ਚ ਕੋਈ ਭੂਮਿਕਾ ਨਹੀਂ ਸੀ :ਅਕਸ਼ੈ ਕੁਮਰ

0
464

ਨਵੀਂ ਦਿੱਲੀ— ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਹਿੰਮਤ ਸਿੰਘ ਵਲੋਂ ਸਵਾਲ ਚੁੱਕਣ ਤੋਂ ਬਾਅਦ ਮਸ਼ਹੂਰ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਵੀ ਸਵਾਲ ਚੁੱਕੇ ਹਨ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਵਾਉਣ ‘ਚ ਅਹਿੰਮ ਭੂਮਿਕਾ ਨਿਭਾਉਣ ਲੱਗੇ ਦੋਸ਼ ਨੂੰ ਸਿਰੇ ਤੋਂ ਨਕਾਰਦੇ ਹੋਏ ਅਕਸ਼ੈ ਕੁਮਾਰ ਨੇ ਕਿਹਾ ਕਿ ਉਹ ਸਿਰਸਾ ਡੇਰਾ ਮੁਖੀ ਨੂੰ ਜਿੰਦਗੀ ‘ਚ ਕਦੇ ਵੀ ਨਹੀਂ ਮਿਲੇ ਸਨ। ਇਹ ਸਾਰੀਆਂ ਅਫਵਾਹਾਂ ਹਨ। ਇਹ ਹੀ ਨਹੀਂ ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਵੀ ਰਿਪੋਰਟ ਦੀ ਜਾਣਕਾਰੀ ਵੀ ਨਹੀਂ ਹੈ। ਅਕਸ਼ੈ ਕੁਮਾਰ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸੂਬੇ ਦੀ ਰਾਜਨੀਤੀ ‘ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਲੈ ਕੇ ਵੱਡਾ ਵਿਵਾਦ ਮਚਿਆ ਹੋਇਆ ਹੈ।
ਡੇਰਾ ਮੁਖੀ ਨੂੰ ਅਕਾਲ ਤਖਤ ਵਲੋਂ ਮਾਫ ਕਰਨ ‘ਤੇ ਆਇਆ ਸੀ ਨਾਂ
ਜ਼ਿਕਰਯੋਗ ਹੈ ਕਿ 24 ਦਸੰਬਰ 2015 ‘ਚ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋ ਮੁਆਫ ਕਰਨ ‘ਤੇ ਉਸ ਸਮੇਂ ਮੀਡੀਆ ‘ਚ ਇਸ ਤਰ੍ਹਾਂ ਦੀ ਗੱਲ ਆਉਣ ਲੱਗੀ ਕਿ ਅਕਸ਼ੈ ਕੁਮਾਰ ਨੇ ਡੇਰਾ ਮੁਖੀ ਨੂੰ ਮਾਫ ਕਰਵਾਉਣ ‘ਚ ਅਹਿੰਮ ਭੂਮਿਕਾ ਨਿਭਾਈ ਹੈ। ਇਸ ਦੇ ਲਈ ਅਕਸ਼ੈ ਕੁਮਾਰ ਦੇ ਮੁੰਬਈ ਸਥਿਤ ਆਪਣੇ ਫਲੈਟ ‘ਚ ਸੁਖਬੀਰ ਸਿੰਘ ਬਾਦਲ, ਡੇਰਾ ਮੁਖੀ ਅਤੇ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਜਾਣੀ ਕਿ ਗੁਰਮੁੱਖ ਸਿੰਘ ਦੀ 20 ਸਤੰਬਰ 2015 ਨੂੰ ਮੀਟਿੰਗ ਸਾਹਮਣੇ ਨਹੀਂ ਆ ਸਕੀ ਸੀ। ਇਹ ਹੀ ਨਹੀਂ ਇਸ ਦਾਅਵੇ ਦੀ ਉਸ ਸਮੇਂ ਹਵਾ ਨਿਕਲ ਗਈ ਸੀ ਜਦੋਂ ਗੁਰਮੁੱਖ ਸਿੰਘ ਨੇ ਇਹ ਦਾਅਵਾ ਕੀਤਾ ਸੀ ਕਿ ਜਿਸ ਦਿਨ ਦੀ ਮੀਟਿੰਗ ਦਾ ਹਵਾਲਾ ਦਿੱਤਾ ਗਿਆ ਉਸ ਦਿਨ ਉਹ ਇਕ ਧਾਰਮਿਕ ਪ੍ਰੋਗਰਾਮ ‘ਚ ਸਾਰਾ ਦਿਨ ਮੌਜੂਦ ਸਨ ਅਤੇ ਜਿਸਦਾ ਬਕਾਇਦਾ ਤੌਰ ‘ਤੇ ਇਕ ਟੀਵੀ ‘ਤੇ ਸਿੱਧਾ ਪ੍ਰਸਾਰਣ ਵੀ ਹੋਇਆ ਸੀ।
ਅਕਸ਼ੈ ਨੇ ਕਿਹਾ-ਮੇਰਾ ਪੂਰਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦਾ ਹੈ ਆਦਰ
ਅਸਲ ‘ਚ ਇਕ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਨੇ ਅਕਸ਼ੈ ਕੁਮਾਰ ਨੂੰ ਟਵੀਟ ਕਰ ਕੇ ਤਿੰਨ ਸਵਾਲ ਪੁੱਛੇ ਜਿਸ ‘ਚ ਪਹਿਲਾਂ ਸਵਾਲ ਇਹ ਪੁੱਛਿਆ ਜਾ ਗਿਆ ਕਿ ਤੁਸੀਂ 2019 ਦੀਆਂ ਚੋਣਾਂ ਲੜਨ ਵਾਲੇ ਹੋ ਪਰ ਇਸ ਦੇ ਜਵਾਬ ‘ਚ ਅਕਸ਼ੈ ਨੇ ਸਾਫ ਮਨ੍ਹਾ ਕਰ ਦਿੱਤਾ ਉਹ ਕੋਈ ਵੀ ਚੋਣ ਨਹੀਂ ਲੜਨ ਵਾਲੇ ਹਨ ਕਿਉਂਕਿ ਉਨ੍ਹਾਂ ਦਾ ਆਪਣਾ ਕੰਮ ਵਧੀਆ ਤਰੀਕੇ ਚੱਲ ਰਿਹਾ ਹੈ। ਦੂਜਾ ਸਵਾਲ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡਾ ਨਾਂ ਇਸ ਗੱਲ ਲਈ ਸਾਹਮਣੇ ਉਭਰ ਕੇ ਆਇਆ ਹੈ ਕਿ ਤੁਸੀਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਸੁਖਬੀਰ ਸਿੰਘ ਬਾਦਲ ਦੀ ਮੁੰਬਈ ‘ਚ ਮੀਟਿੰਗ ਕਰਵਾਈ ਹੈ। ਜਿਸ ਦਾ ਜਵਾਬ ਦਿੰਦੇ ਹੋਏ ਅਕਸ਼ੈ ਨੇ ਕਿਹਾ ਕਿ ਇਹ ਸਰਾਸਰ ਅਫਵਾਹ ਹੈ ਅਤੇ ਮੈਂ ਜਿੰਦਗੀ ‘ਚ ਕਦੇ ਵੀ ਗੁਰਮੀਤ ਰਾਮ ਰਹੀਮ ਨੂੰ ਮਿਲਿਆ ਤੱਕ ਨਹੀਂ ਅਤੇ ਕਿਹਾ ਕਿ ਤਿੰਨ ਚਾਰ ਵਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਚੁੱਕੇ ਹਨ ਪਰ ਉਹ ਵੀ ਪਬਲਿਕ ਪ੍ਰੋਗਰਾਮ ‘ਚ ਹੀ ਮਿਲੇ ਹਨ। ਇਹ ਹੀ ਨਹੀਂ ਅਕਸ਼ੈ ਕੁਮਾਰ ਤੋਂ ਪੁੱਛਿਆ ਗਿਆ ਕਿ ਇਹ ਰਿਪੋਰਟ ਕਿਸ ਦੇ ਬਾਰੇ ‘ਚ ਹੈ ਤਾਂ ਜਦੋਂ ਉਸ ਨੇ ਇਹ ਦੱਸਿਆ ਕਿ ਰਿਪੋਰਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ‘ਚ ਹੈ ਤਾਂ ਉਸ ਨੇ ਕਿਹਾ ਕਿ ਮੈਂ ਅਤੇ ਮੇਰਾ ਪੂਰਾ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਆਦਰ ਕਰਦੇ ਹਨ ਅਤੇ ਨਾਲ ਹੀ ਮੇਰਾ ਇਸ ਮਾਮਲੇ ‘ਚ ਨਾਂ ਨਾ ਜੋੜਿਆ ਜਾਵੇ।