ਚੁੰਨੀ ਲਾਲ ਗਾਬਾ ਦੇ ਗੈਰ ਜ਼ਮਾਨਤੀ ਵਾਰੰਟ

0
121

ਮੁਹਾਲੀ: ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਨਸ਼ਾ ਤਸਕਰੀ ਕੇਸ ‘ਚ ਮੁਲਜ਼ਮ ਚੁੰਨੀ ਲਾਲ ਗਾਬਾ ਦੇ ਪੇਸ਼ ਨਾ ਹੋਣ ਮਗਰੋਂ ਵਿਸ਼ੇਸ਼ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜਲੰਧਰ ਦਾ ਕਾਰੋਬਾਰੀ ਚੁੰਨੀ ਲਾਲ ਗਾਬਾ ਨੂੰ ਈਡੀ ਨੇ ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਮੁਲਜ਼ਮ ਬਣਾਇਆ ਸੀ। ਉਸ ਖਿਲਾਫ  2002 ਦੀਆਂ ਧਾਰਾਵਾਂ ਤਹਿਤ ਚਲਾਨ ਪੇਸ਼ ਕੀਤਾ ਸੀ।

ਮੁਹਾਲੀ: ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਨਸ਼ਾ ਤਸਕਰੀ ਕੇਸ ‘ਚ ਮੁਲਜ਼ਮ ਚੁੰਨੀ ਲਾਲ ਗਾਬਾ ਦੇ ਪੇਸ਼ ਨਾ ਹੋਣ ਮਗਰੋਂ ਵਿਸ਼ੇਸ਼ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜਲੰਧਰ ਦਾ ਕਾਰੋਬਾਰੀ ਚੁੰਨੀ ਲਾਲ ਗਾਬਾ ਨੂੰ ਈਡੀ ਨੇ ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਮੁਲਜ਼ਮ ਬਣਾਇਆ ਸੀ। ਉਸ ਖਿਲਾਫ Prevention of Money Laundering Act, 2002 ਦੀਆਂ ਧਾਰਾਵਾਂ ਤਹਿਤ ਚਲਾਨ ਪੇਸ਼ ਕੀਤਾ ਸੀ।

ਗਾਬੇ ਖਿਲਾਫ ਪੇਸ਼ ਕੀਤੀ ਚਾਰਜਸ਼ੀਟ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਗਾਬੇ ਨੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਚੋਣਾਂ ਦੌਰਾਨ ਪੈਸੇ ਦਿੱਤੇ ਸੀ। ਇਸ ਦਾ ਹਿਸਾਬ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਕਰ ਸਕਿਆ।

ਈਡੀ ਦੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਚੁੰਨੀ ਲਾਲ ਗਾਬਾ ਤੇ ਵਰਿੰਦਰ ਰਾਜਾ ਦੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਸੀ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਚੁੰਨੀ ਲਾਲ ਗਾਬਾ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਸੀ ਜਿਸ ਦੀ ਆੜ ਵਿੱਚ ਉਹ ਰਾਜੇ ਨੂੰ ਸੂਡੋਐਫਡ੍ਰਿਨ ਸਪਲਾਈ ਕਰਦਾ ਸੀ। ਕੇਸ ਦੌਰਾਨ ਅਦਾਲਤ ਨੇ ਗਾਬਾ ਦੀ 500 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਗਾਬੇ ਖਿਲਾਫ ਪੇਸ਼ ਕੀਤੀ ਚਾਰਜਸ਼ੀਟ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਗਾਬੇ ਨੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਚੋਣਾਂ ਦੌਰਾਨ ਪੈਸੇ ਦਿੱਤੇ ਸੀ। ਇਸ ਦਾ ਹਿਸਾਬ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਕਰ ਸਕਿਆ।

ਈਡੀ ਦੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਚੁੰਨੀ ਲਾਲ ਗਾਬਾ ਤੇ ਵਰਿੰਦਰ ਰਾਜਾ ਦੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਸੀ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਚੁੰਨੀ ਲਾਲ ਗਾਬਾ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਸੀ ਜਿਸ ਦੀ ਆੜ ਵਿੱਚ ਉਹ ਰਾਜੇ ਨੂੰ ਸੂਡੋਐਫਡ੍ਰਿਨ ਸਪਲਾਈ ਕਰਦਾ ਸੀ। ਕੇਸ ਦੌਰਾਨ ਅਦਾਲਤ ਨੇ ਗਾਬਾ ਦੀ 500 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ।