ਖਾਲਸਾ ਦੀਵਾਨ ਵਿਖੇ ਖੂਨਦਾਨ ਕੈਂਪ 24 ਨੂੰ

0
403

ਹਾਂਗਕਾਂਗ 14 ਸਤੰਬਰ 2017(ਗਰੇਵਾਲ): ‘ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ’ ਜੀ ਦੇ ਸ਼ਹੀਦੀ ਪੁਰਬ ਨੂੰ ਸਰਪਿਤ ਸਲਾਨਾ ਖੂਨਦਾਨ ਕੈਂਪ ਇਸ ਵਾਰ 24 ਸਤੰਬਰ ਨੂੰ ਲਾਇਆ ਜਾ ਰਿਹਾ ਹੈ।ਮਾਨਵਤਾ ਦੇ ਭਲੇ ਦੇ ਇਸ ਕਾਰਜ ਵਿਚ ਸਭ ਨੂੰ ਵੱਧ ਵੱਧ ਗਿਣਤੀ ਵਿਚ ਆ ਕੇ ਖੂਨਦਾਨ ਵਿਚ ਹਿੱਸਾ ਪਾਉਣ ਦੀ ਬੇਨਤੀ ਹੈ। ਇਹ ਕੈਪ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਦੌਰਾਨ ਹੋਵੇਗਾ। ਜੇ ਕੋਈ ਸੱਜਣ ਇਸ ਸਮੇ ਦੌਰਾਨ ਗੁਰੂ ਘਰ ਆ ਕੇ ਖੂਨਦਾਨ ਨਹੀ ਕਰ ਸਕਦਾ ਉਹ ਰੈਡਕਾਰਸ ਦੇ ਕਿਸੇ ਵੀ ਖੂਨਦਾਨ ਕੇਦਰ ਵਿਚ ਜਾ ਕੇ ਖੂਨਦਾਨ ਕਰ ਸਕਦਾ ਹੈ। ਹੋਰ ਜਾਣਕਾਰੀ ਗੂਰ ਘਰ ਤੋ ਲਈ ਜਾ ਸਕਦੀ ਹੈ, ਜਾਂ ਜਗਜੀਤ ਸਿੰਘ ਸੰਧੂ ਚੋਹਲਾ ਸਾਹਿਬ ਵਾਲਿਆ ਨਾਲ ਫੋਨ ਨੰਬਰ 9689 5862 ਤੇ ਸਪੰਰਕ ਕੀਤਾ ਜਾ ਸਕਦਾ ਹੈ।