ਐਤਵਾਰ ਨੂੰ ਸਰਕਾਰ ਵਿਰੋਧੀਆਂ ਵੱਲੋਂ ਵਿਸ਼ਾਲ ਰੈਲੀ ਤੇ ਮਾਰਚ

0
1074

ਹਾਂਗਕਾਂਗ(ਪਚਬ) ਹਾਂਗਕਾਂਗ ਸਿਵਲ ਹਿਊਮਨ ਰਾਈਟਸ ਫਰੰਟ ਵੱਲੋ ਐਤਵਾਰ 8 ਦਸੰਬਰ 2019 ਨੂੰ ਇਕ ਵਿਸ਼ਾਲ ਰੈਲੀ ਅਤੇ ਮਾਰਚ ਕੀਤਾ ਜਾ ਰਿਹਾ ਹੈ।ਇਹ ਉਹ ਫਰੰਟ ਹੈ ਜਿਸ ਨੇ ਹਾਂਗਕਾਂਗ ਦੇ ਇਤਿਹਾਸ ਦੀਆਂ ਸਭ ਤੋਂ ਵੱਡੇ ਵਿਖਾਵੇ ਕੀਤੇ ਜਿਨਾਂ ਵਿਚ ਕਰਮਵਾਰ 10 ਲੱਖ ਅਤੇ 20 ਲੱਖ ਲੋਕਾਂ ਨੇ ਹਿੱਸਾ ਲਿਆ ਸੀ। ਉਸ ਤੋ ਬਾਅਦ ਫਰੰਟ ਨੇ ਕਈ ਵਾਰ ਵਿਖਾਵੇ ਦੀ ਮਨਜੂਰੀ ਮੰਗੀ ਪਰ ਪੁਲੀਸ ਨੇ ਹਰ ਵਾਰ ਨਾਹ ਕਰ ਦਿਤੀ। ਜਿਲਾਂ ਚੋਣਾਂ ਵਿਚ ਵਿਰੋਧੀ ਧਿਰਾਂ ਦੀ ਜਿੱਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਫਰੰਟ ਦੇ ਇਸ ਵਿਖਾਵੇ ਨੂੰ ਮਨਜੂਰੀ ਭਾਵੇਂ ਪੁਲੀਸ ਨੇ ਦੇ ਦਿੱਤੀ ਹੈ ਪਰ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਕੋਈ ਗੜਬੜ ਹੋਈ ਤਾਂ ਉਹ ਲੋੜੀਦੀ ਕਾਰਵਾਈ ਕਰਨਗੇ। ਇਸ ਸਬੰਧੀ ਦੁਪਿਹਰ ਕਾਸਬੇਵੇ ਦੇ ਵਿਕਟੋਰੀਆ ਪਾਰਕ ਵਿਚ ਰੈਲੀ ਹੋਵੇਗੀ ਤੇ ਬਾਅਦ ਵਿਚ ਇਥੋਂ ਸੈਟਰਲ ਵੱਲ ਮਾਰਚ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਵਿਖਾਵੇ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਸ਼ਾਤ ਰਹਿ ਕੇ ਵਿਖਾਵਾ ਕਰਨ ਦੀ ਅਪੀਲ਼ ਕੀਤੀ ਹੈ। ਇਸ ਵਿਖਾਵੇ ਕਾਰਨ ਹਾਂਗਕਾਂਗ ਵਿਚ ਆਈਲੈਡ ਤੇ ਅਵਾਜਾਈ ਵਿਚ ਰੁਕਵਟ ਪੈ ਸਕਦੀ ਹੈ।