8ਵੇਂ ਮਿੰਨੀ ਹਾਕੀ ਟੂਰਨਾਮੈਂਟ ‘ਚ ਨੰਨ੍ਹੇ ਹਾਕੀ ਖਿਡਾਰੀਆਂ ਵਲੋਂ ਜ਼ਬਰਦਸਤ ਖੇਡ ਪ੍ਰਦਰਸ਼ਨ

0
589

ਹਾਂਗਕਾਂਗ (ਜੰਗ ਬਹਾਦਰ ਸਿੰਘ)-ਖ਼ਾਲਸਾ ਸਪੋਰਟਸ ਕਲੱਬ ਵਲੋਂ ਕਿੰਗਸ ਪਾਰਟੀ ਖੇਡ ਗਰਾਊਾਡ ਵਿਖੇ ਕਰਵਾਏ ਗਏ 8ਵੇਂ ਮਿੰਨੀ ਹਾਕੀ ਟੂਰਨਾਮੈਂਟ ‘ਚ ਨੰਨ੍ਹੇ ਹਾਕੀ ਖਿਡਾਰੀਆਂ ਨੇ ਜ਼ਬਰਦਸਤ ਖੇਡ ਪ੍ਰਦਰਸ਼ਨ ਰਾਹੀਂ ਹਾਜ਼ਰ ਦਰਸ਼ਕਾਂ ਦੀ ਵਾਹ-ਵਾਹ ਦੇ ਨਾਲ ਪ੍ਰਸੰਸਕਾਂ ਦੇ ਦਿਲ ਵੀ ਜਿੱਤ ਲਏ | ਇਸ ਟੂਰਨਾਮੈਂਟ ‘ਚ ਅਧੀਨ ਵਰਗ 6 ਤੋਂ 12 ਸਾਲਾਂ ਦੀਆਂ ਕਰੀਬ 22 ਟੀਮਾਂ ਵਲੋਂ ਕੋਵਿਡ-19 ਨਿਯਮਾਂ ਅਧੀਨ ਸ਼ਮੂਲੀਅਤ ਕੀਤੀ ਗਈ | ਸਾਰੇ ਟੂਰਨਾਮੈਂਟ ‘ਚ ਮੋਸਟ ਵੈਲੂਏਬਲ ਪਲੇਅਰ ਦਾ ਖਿਤਾਬ ਜੇਤੂ ਅਧੀਨ 6 ਸਾਲਾ ਵਰਗ ਖ਼ਾਲਸਾ ਕਲੱਬ ਦਾ ਖਿਡਾਰੀ ਇਵਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ | ਟੂਰਨਾਮੈਂਟ ਦੇ ਆਏ ਨਤੀਜਿਆਂ ਅਨੁਸਾਰ ਅਧੀਨ 6 ਸਾਲਾ ਵਰਗ ‘ਚ ਖ਼ਾਲਸਾ ਕਲੱਬ ਦੀ ਟੀਮ ਚੈਂਪੀਅਨ ਅਤੇ ਕੇ.ਸੀ.ਸੀ. ਦੀ ਟੀਮ ਦੂਸਰੇ ਨੰਬਰ ‘ਤੇ ਰਹੇ, ਅਧੀਨ 8 ਸਾਲਾ ਵਰਗ ਵਿਚ ਪਾਕਿਸਤਾਨੀ ਟੀਮ ਸ਼ਹੀਨ ਚੈਂਪੀਅਨ ਰਹੀ ਅਤੇ ਮੈਥਿਊ ਯੌਂਗ ਨੂੰ ਬੈਸਟ ਪਲੇਅਰ ਐਲਾਨਿਆ ਗਿਆ | ਅਧੀਨ 10 ਸਾਲਾ ਵਰਗ ‘ਚ ਕੇ.ਸੀ.ਸੀ. ਦੀ ਟੀਮ ਚੈਂਪੀਅਨ ਰਹੀ ਅਤੇ ਸ਼ਹੀਨ ਬੀ ਦੂਸਰੇ ਨੰਬਰ ‘ਤੇ ਰਹੀ ਅਤੇ ਕੇ.ਸੀ.ਸੀ. ਦੇ ਖਿਡਾਰੀ ਮੈਥੀਹਾਸ ਬੈਸਟ ਪਲੇਅਰ ਰਹੇ ਅਤੇ ਅਧੀਨ 12 ਸਾਲਾ ਵਰਗ ਵਿਚ ਸ਼ਹੀਨ ਕਲੱਬ ਦੀ ਟੀਮ ਚੈਂਪੀਅਨ ਅਤੇ ਦੂਜੇ ਨੰਬਰ ‘ਤੇ ਖ਼ਾਲਸਾ ਕਲੱਬ ਦੀ ਟੀਮ ਰਹੀ ਅਤੇ ਕੇ.ਸੀ.ਸੀ. ਦੇ ਪਲੇਅਰ ਮਾਰਕੋ ਨੂੰ ਬੈਸਟ ਪਲੇਅਰ ਵਜੋਂ ਸਨਮਾਨਿਆ ਗਿਆ