ਤੁਫਾਨ ਨੇ ਫਿਰ ਕੀਤਾ ਲੋਕਾਂ ਦਾ ਐਤਵਾਰ ਖਰਾਬ

0
547

ਹਾਂਗਕਾਂਗ 16 ਅਕਤੂਬਰ 2017(ਗਰੇਵਾਲ): ਇਕ ਵਾਰ ਫਿਰ ਤੋਂ ਐਤਵਾਰ ਨੂੰ ਆਏ ਸਮੰਦਰੀ ਤੁਫਾਨ ਨੇ ਲੋਕਾਂ ਦੀ ਐਤਵਾਰ ਦੀ ਛੁੱਟੀ ਖਰਾਬ ਕਰ ਦਿੱਤੀ। ਬਹੁਤੇ ਲੋਕੀ ਐੈਤਵਾਰ ਦੀ ਛੁੱਟੀ ਲਈ ਬਹੁਤ ਸਾਰੀਆਂ ਸਕੀਮਾਂ ਬਣਾਉਦੇ ਹਨ ਪਰ ਇਸ ਸਾਲ ਇਹ ਤੀਸਰੀ ਵਾਰ ਹੋਇਆ ਕਿ ਤੁਫਾਨ ਨੇ ਲੋਕਾਂ ਨੂੰ ਘਰਾਂ ਵਿਚ ਰੋਕੀ ਰੱਖਿਆ। ਮੋਸਮ ਵਿਭਾਗ ਵੱਲੋ ਤੁਫਾਨ ਦਾ ਚੇਤਾਵਨੀ ਵਾਲਾ ਨੰਬਰ 8 ਸਵੇਰੇ 8.40 ਵਜੇ ਜਾਰੀ ਕਰ ਦਿੱਤਾ ਗਿਆ ਜਿਸ ਤੇ ਬਹੁਤੀ ਆਵਾਜਾਈ ਰੁਕ ਗਈ। ਖਾਸ ਅਸਰ ਉਨਾਂ ਲੋਕਾਂ ਤੇ ਪਿਆ ਜਿਨਾਂ ਨੇ ਹਵਾਈ ਸਫਰ ਕਰਨਾ ਸੀ। ਤੇਜ ਹਵਾ ਕਾਰਨ ਸਹਿਰ ਨੂੰ ਹਵਾਈ ਅੱਡੇ ਨਾਲ ਜੋੜਨ ਵਾਲੇ ਪੁੱਲ ਦਾ ਇਕ ਹਿਸਾ ਬੰਦ ਕਰਨ ਨਾਲ ਅਵਾਈ ਅੱਡੇ ਤੇ ਜਾਣ ਵਾਲੇ ਲੋਕਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਾਮ ਨੂੰ 7.20 ਵਜੇ ਤੁਫਾਨ ਦਾ ਅਸਰ ਘਟਣ ਤੇ ਚੇਤਾਵਨੀ ਵਾਲਾ ਸਕੇਤ 3 ਕਰ ਦਿੱਤਾ ਗਿਆ। ਇਸ ਤੋ ਬਾਅਦ ਲੋਕਾਂ ਘਰਾਂ ਤੋ ਬਾਹਰ ਨਿਕਲੇ।
ਆਮ ਕਰਕੇ ਇਸ ਮਹੀਨੇ ਬਹੁਤ ਘੱਟ ਇਨੇ ਤੇਜ ਸਮੰਦਰੀ ਤੁਫਾਨ ਆਉਦੇ ਹਨ। ਇਸ ਤੋ ਪਹਿਲਾ 1995 ਵਿਚ ਅਕਤੂਬਰ ਮਹੀਨੇ ਦੌਰਾਨ ਚੇਤਾਵਨੀ ਵਾਲਾ ਨੰਬਰ 8 ਜਾਰੀ ਕੀਤਾ ਗਿਆ ਸੀ। ਇਸ ਤੁਫਾਨ ਨੂੰ “ਖਾਨੂਨ” ਨਾਮ ਦਿੱਤਾ ਗਿਆ ਜੋ ਕਿ ਥਾਈਲੈਡ ਵਿਚ ਇੱਕ ਫਲ ਦਾ ਨਾਮ ਹੈ। ਤੁਫਾਨ ਕਾਰਨ ਕਰੀਬ 500 ਉਡਾਣਾਂ ਪ੍ਰਭਾਵਤ ਹੋਈਆਂ, ਜਿਸ ਕਾਰਨ ਪੂਰੀ ਰਾਤ ਦੋਵੇ ਹਵਾਈ ਪੱਟੀਆਂ ਚਾਲੂ ਰੱਖੀਆਂ ਗਈਆਂ ਤਾਂ ਜੋ ਏਅਰ ਪੋਰਟ ਤੇ ਫਸੇ ਮੁਸਾਰਫਾਂ ਨੂੰ ਮੰਜਿਲਾਂ ਤਕ ਪਹੁਚਾਇਆ ਜਾ ਸਕੇ।ਤੁਫਾਨ ਦੌਰਾਨ ਇੱਕ ਪਹਾੜੀ ਤੇ ਫਸੇ ਕੁਝ ਵਿਅਤੀਆਂ ਨੂੰ ਸਰਕਾਰੀ ਸਹਾਇਤਾਂ ਏਜੰਸੀ ਵੱਲੋ ਸੁਰੱਖਤ ਹੇਠਾ ਲਿਆਦਾ ਗਿਆ। ਇਸ ਤੋ ਇਲਾਵਾ 22 ਵਿਅਕਤੀ ਨੇ ਜਖਮੀ ਹੋਣ ਕਾਰਨ ਸਰਕਾਰੀ ਹਸਪਤਾਲਾਂ ਤੋ ਮਦਦ ਲਈ।ਤੁਫਾਨ ਕਰਨ 80 ਦੇ ਕਰੀਬ ਦਰਖਤਾਂ ਦੇ ਪੁੱਟੇ ਜਾਣ ਦੀਆਂ ਵੀ ਖਬਰਾਂ ਹਨ।ਮਾਰਕ 6 ਲਾਟਰੀ ਦਾ ਡਰਾਅ ਜੋ ਐਤਵਾਰ ਨੂੰ ਨਿਕਲਣਾ ਦੀ ੳਸ ਨੂੰ ਮੰਗਲਵਾਰ ਲਈ ਅੱਗੇ ਪਤਾ ਦਿਤਾ ਗਿਆ।