ਹਾਂਗਕਾਂਗ ‘ਚ ਤੂਫ਼ਾਨ ਦੀ ਲਪੇਟ ‘ਚ ਆਉਣ ਕਾਰਨ ਜਹਾਜ਼ ਡੁੱਬਿਆ,ਕਈਆਂ ਦੇ ਮਰਨ ਦਾ ਖਦਸ਼ਾ

0
220

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਸ਼ੁੱਕਰਵਾਰ ਰਾਤ ਤੋਂ ਸਰਗਰਮ ਹੋਏ ਗਰਮ ਖੰਡੀ ਸਮੁੰਦਰੀ ਤੂਫ਼ਾਨ ‘ਚਾਬਾ’ ਦੀ ਲਪੇਟ ‘ਚ ਆਉਣ ਕਾਰਨ ਚੀਨੀ ਮਾਲ ਵਾਹਕ ਜਹਾਜ਼ ਡੁੱਬ ਗਿਆ | ਸਨਿਚਰਵਾਰ ਦੁਪਹਿਰ ਹੈਨਾਨ ਟਾਪੂ ਨਜ਼ਦੀਕ ਉਕਤ ਜਹਾਜ਼ ਸਮੁੰਦਰ ਵਿਚਕਾਰ ਚੱਲੀਆਂ 160 ਕਿਲੋਮੀਟਰ ਤੋਂ ਵੀ ਤੇਜ਼ ਹਵਾਵਾਂ ‘ਚ ਫਸਣ ਕਾਰਨ ਵਿਚਕਾਰ ਤੋਂ ਟੁੱਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ | ਜਹਾਜ਼ ‘ਚ ਸਵਾਰ ਚਾਲਕ ਦਲ ਦੇ 30 ਮੈਂਬਰਾਂ ‘ਚੋਂ ਬਚਾਅ ਟੀਮ ਵਲੋਂ ਹੈਲੀਕਾਪਟਰ ਰਾਹੀਂ 3 ਮੈਂਬਰਾਂ ਨੂੰ ਬਚਾਅ ਲਿਆ ਗਿਆ, ਜਦਕਿ 27 ਮੈਂਬਰ ਅਜੇ ਤੱਕ ਲਾਪਤਾ ਹਨ | ਹਾਂਗਕਾਂਗ ਅਤੇ ਚੀਨ ਦੀ ਫ਼ੌਜ ਵਲੋਂ ਸਾਂਝੇ ਬਚਾਅ ਆਪ੍ਰੇਸ਼ਨ ‘ਚ 9 ਜਹਾਜ਼ ਅਤੇ 6 ਹੈਲੀਕਾਪਟਰ ਖ਼ਰਾਬ ਮੌਸਮ ਦੇ ਬਾਵਜੂਦ 27 ਵਿਅਕਤੀਆਂ ਦੀ ਭਾਲ ਵਿਚ ਸਖ਼ਤ ਮੁਸ਼ੱਕਤ ਕਰ ਰਹੇ ਹਨ, ਪਰ ਸਮਾਂ ਪੈਣ ਕਾਰਨ ਲਾਪਤਾ ਚਾਲਕ ਅਮਲੇ ਦੀ ਭਾਲ ਦੀਆਂ ਸੰਭਾਵਨਾਵਾਂ ਮੱਧਮ ਪੈਂਦੀਆਂ ਜਾ ਰਹੀਆਂ ਹਨ |