ਰਿਫ਼ਰੈਂਡਮ 2020 ਮੁਹਿੰਮ ਤਹਿਤ ਵਲੰਟੀਅਰਾਂ ਦੇ ਫਾਰਮ ਭਰੇ

0
541

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ‘ਚ ਰਿਫ਼ਰੈਂਡਮ 2020 ਮੁਹਿੰਮ ਤਹਿਤ ਖਾਲਿਸਤਾਨ ਦੀ ਮੰਗ ਨੂੰ ਮਜ਼ਬੂਤ ਕਰਨ ਲਈ ਵਲੰਟੀਅਰਾਂ ਦੇ ਫਾਰਮ ਭਰਵਾਏ ਗਏ | ਗੁਰਦੁਆਰਾ ਖ਼ਾਲਸਾ ਦੀਵਾਨ ਦੇ ਬਾਹਰ ਸਟਾਲ ਲਗਾ ਕੇ ਉਪਰੋਕਤ ਮੁਹਿੰਮ ਦੇ ਆਗੂਆਂ ਵਲੋਂ ਭਾਈਚਾਰੇ ਨੂੰ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਗਿਆ | ਹਾਂਗਕਾਂਗ ਵਿਚ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਭਾਈ ਸੰਦੀਪ ਸਿੰਘ ਖ਼ਾਲਸਾ ਨੇ ਦਿੱਲੀ ਵਿਚ ਦੋ ਸਿੱਖਾਂ ਨਾਲ ਪੁਲਿਸ ਵਲੋਂ ਹੋਈ ਤਾਜ਼ਾ ਕੁੱਟਮਾਰ ਦੀ ਘਟਨਾ ਅਤੇ ਭਾਰਤ ਵਿਚ ਘੱਟ ਗਿਣਤੀਆਂ ਪ੍ਰਤੀ ਹਕੂਮਤ ਦੇ ਮਾੜੇ ਰਵੱਈਏ ‘ਤੇ ਅਫ਼ਸੋਸ ਜ਼ਾਹਰ ਕਰਦਿਆਂ ਸਿੱਖਾਂ ਲਈ ਆਪਣੇ ਵੱਖਰੇ ਮੁਲਕ ਖ਼ਾਲਿਸਤਾਨ ਦੀ ਹੋਂਦ ਨੂੰ ਸਮੇਂ ਦੀ ਲੋੜ ਦੱਸਿਆ | ਉਨ੍ਹਾਂ ਕਿਹਾ ਕਿ ਰਿਫ਼ਰੈਂਡਮ 2020 ਮੁਹਿੰਮ ਸ਼ਾਂਤਮਈ ਅਤੇ ਲੋਕਤੰਤਰ ਦਾਇਰੇ ਵਿਚ ਰਹਿ ਕੇ ਚਲਾਈ ਗਈ ਹੈ, ਜਿਸ ਦਾ ਹਰ ਸ਼ਾਂਤੀ ਪਸੰਦ ਅਤੇ ਮਨੁੱਖੀ ਅਧਿਕਾਰਾਂ ਦੇ ਹਮਾਇਤੀ ਲੋਕਾਂ ਨੂੰ ਮਜ਼੍ਹਬੀ ਹੱਦਾਂ ਤੋਂ ਵੀ ਬਾਹਰ ਆ ਕੇ ਸਮਰਥਨ ਕਰਨਾ ਚਾਹੀਦਾ ਹੈ | ਉਨ੍ਹਾਂ ਇਸ ਲਈ ਪ੍ਰੈੱਸ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ[