ਵੋਟਾਂ ਵਾਲੇ ਦਿਨ ਮੁਫਤ ਅਵਾਜਾਈ ਸਹੂਲਤ

0
357

ਹਾਂਗਕਾਂਗ(ਪਚਬ): ਹਾਂਗਕਾਂਗ ਵਿੱਚ 19 ਦਸਬਰ ਨੂੰ ਲੈਜੀਕੋ ਚੋਣਾਂ ਹੋ ਰਹੀਆਂ ਹਨ। ਇਨਾਂ ਲਈ ਵੱਖ ਵੱਖ ਤਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਸੂਚਨਾ ਮਿਲੀ ਹੈ ਕਿ ਇਸ ਦਿਨ ਲੋਕਾਂ ਨੂੰ ਵੋਟਾਂ ਪਾਉਣ ਵਿਚ ਸਹੂਲਤ ਦੇਣ ਲਈ ਮੁਫਤ ਅਵਾਜਈ ਦੀ ਸਹੂਲਤ ਦਿਤੀ ਜਾਵੇਗੀ। ਇਸ ਤਹਿਤ ਟਰਾਮ, ਬੱਸ ਅਤੇ ਐਮ ਟੀ ਆਰ ਵਿਚ ਲੋਕ ਮੁਫਤ ਵਿਚ ਸਫਰ ਕਰ ਸਕਣਗੇ।