ਕਾਮਾਗਾਟਾ ਮਾਰੂ ਹਾਕੀ ਟੂਰਨਾਮੈਂਟ ਪਹਿਲੀ ਅਕਤੂਬਰ ਨੂੰ

0
474

ਹਾਂਗਕਾਂਗ(ਪਚਬ): ਪੰਜਾਬ ਯੂਥ ਕਲੱਬ ਹਾਂਗਕਾਂਗ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋ ਖੇਡਾਂ ਦੇ ਨਾਲ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣਾ ਲਈ ਹਾਕੀ ਟੂਰਨਾਮੈਂਟ ਕਰਵਾ ਰਹੀ ਹੈ। ਹਰ ਸਾਲ ਹੋਣ ਵਾਲਾ ਇਹ ਸਲਾਨਾ ਟੂਰਨਾਮੈਂਟ ਪਹਿਲੀ ਅਕਤੂਬਰ 2021 ਨੂੰ ਕਿੰਗਜ਼ ਪਾਰਕ ਵਿੱਚ ਹੋ ਰਿਹਾ ਹੈ। ਇਸ ਵਿਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਵਿੱਚ ਮੁਕਾਬਲੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੇ ਤੇ ਜੇਤੂਆਂ ਨੂੰ ਨਕਦ ਇਨਾਮਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਯਾਦ ਰਹੇ ਭਾਰਤ ਦੀ ਅਜਾਦੀ ਦੇ ਘੋਲ ਵਿਚ ਕਾਮਾਗਾਟਾ ਮਾਰੂ ਜਹਾਜ ਦਾ ਅਹਿਮ ਰੋਲ ਸੀ ਜੋ ਕਿ ਹਾਂਗਕਾਂਗ ਤੋਂ ਕਨੇਡਾ ਲਈ ਚੱਲਿਆ ਸੀ। ਇਸ ਸਬੰਧੀ ਹੋਰ ਜਾਣਕਾਰੀ ਇਸ ਲਿੰਕ ਤੋਂ ਲਈ ਜਾ ਸਕਦੀ ਹੈ।
https://punjabichetna.com/?page_id=445