ਹਾਂਗਕਾਂਗ ‘ਚ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਨ ਸਬੰਧੀ ਸਮਰ ਕੈਂਪ

0
597

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਵਲੋਂ ਸ਼ਾਅ-ਟੀਨ ਇਲਾਕੇ ‘ਚ ਵੂ-ਕਾਈ ਸ਼ਾ ਵਿਖੇ ਬੱਚਿਆਂ ਨੂੰ ਸਿੱਖ ਵਿਰਸੇ ਵਿਰਾਸਤ ਨਾਲ ਜੋੜਨ ਦੇ ਮਕਸਦ ਤਹਿਤ ਸਮਰ ਕੈਂਪ 2021 ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਚ ਸ਼ਾਮਿਲ ਕਰੀਬ 60 ਬੱਚਿਆਂ ਵਲੋਂ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਦੇ ਪਾਠ ਕੀਤੇ ਗਏ ਅਤੇ ਕੀਰਤਨ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਵੀ ਕੀਤੀ ਗਈ | ਇਸ ਮੌਕੇ ਗੁਰਮਤਿ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਨਕਦ ਇਨਾਮਾਂ ਦੀ ਵੰਡ ਵੀ ਕੀਤੀ ਗਈ | ਕੈਂਪ ਵਿਚ ਸ਼ਾਮਿਲ ਬੱਚਿਆਂ ਵਲੋਂ ਇਨਡੋਰ ਅਤੇ ਆਊਟਡੋਰ ਖੇਡਾਂ ਦਾ ਅਨੰਦ ਮਾਣਿਆ ਗਿਆ | ਇਸ ਮੌਕੇ ਆਡੀਟਰ ਖ਼ਾਲਸਾ ਦੀਵਾਨ ਊਧਮ ਸਿੰਘ, ਟਰੱਸਟ ਦੇ ਸਕੱਤਰ ਗੁਲਬੀਰ ਸਿੰਘ ਬੱਤਰਾ, ਸ਼ਰਨਜੀਤ ਸਿੰਘ, ਸੁਰਚਨਾ ਕੌਰ, ਬਲਜੀਤ ਸਿੰਘ, ਦਲਜੀਤ ਸਿੰਘ ਜ਼ੀਰਾ, ਗੁਰਜੀਤ ਸਿੰਘ ਪੰਜੇਤਾ, ਗੁਰਮੇਲ ਸਿੰਘ, ਪ੍ਰੀਤ ਰਾਮ ਸਿੰਘ ਰੰਧਾਵਾ ਸਮੇਤ ਪਤਵੰਤੇ ਅਤੇ ਮਾਪਿਆਂ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ |