ਹਾਂਗਕਾਂਗ ਵਿਚ ਕਰੋਨਾ ਦਾ ਕਹਿਰ ਵੱਧਿਆ, 26 ਨਵੇਂ ਕੇਸ, ਕੁਝ ਸਕੂਲ ਕੀਤੇ ਬੰਦ

0
939

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਅਚਾਨਕ ਕਰੋਨਾ ਦੇ ਕੇਸ ਵੱਧਣ ਤੋ ਬਾਅਦ ਸਰਕਾਰ ਨੇ ਅਹਿਮ ਕਦਮ ਚੁੱਕਦਿਆ ਪ੍ਰਾਇਮਰੀ ਸਕੂਲਾਂ ਦੇ P1 ਤੋਂ P3 ਤੱਕ ਦੇ ਵਿਦਿਆਰਥੀਆਂ ਦੀਆਂ ਕਲਾਸਾਂ 23 ਨਵੰਬਰ ਤੋਂ 14 ਦਿਨਾਂ ਲਈ ਰੱਦ ਕਰ ਦਿਤੀਆਂ ਹਨ। ਇਸ ਸਬੰਧੀ ਐਲਾਨ ਅੱਜ ਸਿਹਤ ਮੰਤਰੀ ਸੋਫੀਆ ਚੈਨ ਵੱਲੋਂ ਕੀਤਾ ਗਿਆ। ਉਨਾਂ ਅਨੁਸਾਰ ਪਿਛਲੇ 24 ਘੰਟੇ ਦੌਰਾਨ ਹਾਂਗਕਾਂਗ ਵਿਚ 21 ਲੋਕਲ ਕਰੋਨਾਂ ਕੇਸਾਂ ਸਮੇਤ 26 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋ ਇਲਾਵਾ ਸਿਹਤ ਵਿਭਾਗ ਹੋਰ 30 ਛੱਕੀ ਕੇਸਾਂ ਦੀ ਜਾਂਚ ਕਰ ਰਿਹਾ ਹੈ। ਇਸ ਤੋ ਸਾਫ ਹੈ ਕਿ ਹਾਂਗਕਾਂਗ ਵਿਚ ਕਰੋਨਾ ਦੀ ਚੌਥੀ ਲਹਿਰ ਸੁਰੂ ਹੋ ਗਈ ਹੈ। ਉਨਾਂ ਇਸ ਗੱਲ ਤੇ ਫਿਕਰ ਜਾਹਿਰ ਕੀਤਾ ਕਿ ਬਹੁਤ ਸਾਰੀਆਂ ਪਾਬੰਦੀਆਂ ਦੇ ਲਾਉਣ ਤੇ ਵੀ ਕਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਯਾਦ ਰਹੇ ਪਿਛਲੇ ਹਫਤੇ ਹੀ ਹਾਂਗਕਾਂਗ ਦੇ ਸਾਰੇ ਕਿੰਡਰਗਾਰਟਨ ਸਕੂਲ਼ ਤੇ ਡੇ ਕੇਅਰ ਸੈਟਰ 14 ਦਿਨਾਂ ਲਈ ਬੰਦ ਕੀਤੇ ਗਏ ਸਨ। ਸਿਹਤ ਮੰਤਰੀ ਅਨੁਸਾਰ, ਜੇ ਲੋੜ ਪਾਈ ਤਾਂ ਸਕੂਲ ਬੰਦੀ ਵਧਾਈ ਜਾ ਸਕਦੀ ਹੈ ਤੇ ਵੱਡੀਆਂ ਕਲਾਸਾਂ ਵੀ ਰੱਦ ਕੀਤੀਆਂ ਜਾ ਸਕਦੀਆਂ ਹਨ। ਉਨਾਂ ਜਨਤਾਂ ਨੂੰ ਸਾਵਧਾਨ ਤੇ ਸੁਚੇਤ ਰਹਿਣ ਲਈ ਕਿਹਾ। ਉਨਾਂ ਅਨੁਸਾਰ ਜਿਸ ਤੇਜ਼ੀ ਨਾਲ ਇਹ ਕੇਸ ਵੱਧ ਰਹੇ ਹਨ ਤਾਂ ਸਥਿਤੀ ਗਭੀਰ ਹੋ ਸਕਦੀ ਹੈ। ਉਨਾਂ ਨੇ ਕਰੋਨਾ ਤੋਂ ਵੱਧ ਖਤਰੇ ਵਾਲੇ ਲੋਕਾਂ, ਜਿਵੇਂ ਕੇ ਟੈਕਸੀ ਡਰਾਇਵਰ ਆਦਿ ਨੂੰ ਟੈਸਟ ਕਰਵਾਉਣ ਬੇਨਤੀ ਕੀਤੀ।