ਕੈਥੇ ਡਰੈਗਨ ਦੀ ਹਵਾਈ ਸੇਵਾ ਬੰਦ

0
340

ਹਾਂਗਕਾਂਗ: ਹਾਂਗਕਾਂਗ ਦੀ ਹਵਾਈ ਕੰਪਨੀ ਕੈਥੇ ਪੈਸਫਿਕ ਨੇ ਆਪਣੇ ਅਧੀਨ ਕੰਮ ਕਰਦੀ ਕੈਥੇ ਡਰੈਗਨ ਹਵਾਈ ਸੇਵਾ ਬੰਦ ਤੁਰੰਤ ਬੰਦ ਕਰ ਦੇ ਐਲਾਨ ਤੋ ਬਾਅਦ ਹਜ਼ਾਰਾਂ ਮੁਲਾਜਮਾਂ ਨੌਕਰੀ ਤੇ ਬਾਝੇ ਹੋ ਗਏ ਹਨ। ਕੈਥੇ ਪ੍ਰਬੰਧਕਾਂ ਅਨੁਸਾਰ ਕੋਵਿੰਡ ਕਾਰਨ ਹੋ ਰਹੇ ਨੁਕਸਾਨ ਨੂੰ ਘੱਟ ਕਰਨ ਲਈ ਅਜਿਹਾ ਫੈਸਲਾ ਲਿਆ ਗਿਆ ਹੈ।ਕੈਥੇ ਡਰੈਗਨ ਵਾਲੇ ਰੂਟਾਂ ਤੇ ਹੁਣ ਹਾਂਗਕਾਂਗ ਐਕਪ੍ਰੈਸ ਉਡਾਨਾ ਭਰੇਗੀ ਜੋ ਕਿ ਕੈਥੇ ਪੈਸਫਿਕ ਦੀ ਹੀ ਇਕ ਕੰਪਨੀ ਹੈ। ਅਜਿਹਾ ਹੋਣ ਨਾਲ ਹੁਣ ਹੋਰ ਹਵਾਈ ਕੰਪਨੀਆਂ ਵੀ ਆਪਣੇ ਮੁਲਾਜਮਾਂ ਨੂੰ ਨੌਕਰੀ ਤੋ ਜਵਾਬ ਦੇ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਕੈਥੇ ਡਰੇਗਨ ਦੇ ਬੰਦ ਹੋਣ ਨਾਲ ਹਾਂਗਕਾਂਗ ਵਿਚ 5300 ਮੁਲਾਜਮਾਂ ਦੀ ਨੋਕਰੀ ਗਈ ਹੈ। ਇਸ ਤੋ ਇਲਾਵਾ ਹਾਂਗਕਾਂਗ ਤੋ ਬਹਾਰ ਕੰਮ ਕਰਦੇ 600 ਮੁਲਾਜ਼ਮਾਂ ਵੀ ਬੇਰੁਜ਼ਗਾਰ ਹੋ ਗਏ ਹਨ।