ਪਹਾੜੀ ਕਿੱਕਰ/ਵਲੈਤੀ ਜੰਡ

0
425

ਪਹਾੜੀ ਕਿੱਕਰ ਦਰਅਸਲ ਕਿੱਕਰ ਹੈ ਹੀ ਨਹੀਂ ਐਵੇਂ ਲੋਕਾਂ ਦੇ ਨਾਂ ਮੂੰਹ ਚੜ੍ਹ ਗਿਆ ਹੈ ! ਇਹ ਜੰਡ ਦੀ ਦੂਜੀ ਕਿਸਮ ਹੈ , ਇਕ ਤਾ ਰਵਾਇਤੀ ਜੰਡ ( prosopis spicigera ) ਜਿਸ ਦਾ ਸੰਬੰਧ ਮਿਰਜ਼ੇ ਨਾਲ ਹੈ , ਇਹ ਦੂਸਰਾ ਜੰਡ ਹੈ ਵਲੈਤੀ ਜੰਡ( prosopis juliflora)
ਦੂਜੀ ਗੱਲ ਤੁੱਕੇ ਹਮੇਸ਼ਾ ਕਿੱਕਰਾਂ ਨੂੰ ਲੱਗਦੇ ਹਨ ਜ਼ਿਹਨਾਂ ਦੀਆ ਅਸੀਂ ਵਿਚਕਾਰ ਦੀ ਸੂਲ ਦਾ ਟੋਟਾ ਪਾਕੇ ਭੰਮੀਰੀਆ ਬਣਾਇਆ ਕਰਦੇ ਸੀ ਬਚਪਨ ਵਿੱਚ ! ਤੁੱਕੇ ਖਾਂਦੇ ਨਹੀਂ ਜਾਂਦੇ , ਇਹਨਾਂ ਦਾ ਅਚਾਰ ਜ਼ਰੂਰ ਪੈ ਜਾਂਦਾ ਹੈ , ਹਾਂ ਬੱਕਰੀਆਂ ਬੜਾ ਚਾਹਕੇ ਖਾਂਦੀਆਂ ਹਨ ! ਸੁੱਕੇ ਤੁੱਕਿਆਂ ਦਾ ਪੌਡਰ ਦਵਾਈਆਂ ਵਿੱਚ ਵੀ ਪੈ ਜਾਂਦਾ ਹੈ !
ਜੰਡ ਨੂੰ ਤੁੱਕੇ ਨਹੀਂ ਲੱਗਦੇ , ਜਦੋਂ ਫਲ ਹਰੇ ਹੁੰਦੇ ਹਨ ਤਾਂ ਫਲੀਆਂ ਆਖਿਆਂ ਜਾਂਦਾ ਹੈ ਜਿਸ ਦਾ ਪੁਰਾਣੇ ਸਮੇਂ ਵਿੱਚ ਰਾਇਤਾ ਪਾਇਆ ਜਾਂਦਾ ਸੀ । ਜਦੋਂ ਫਲ ਸੁੱਕ ਜਾਂਦੇ ਹਨ ਤਾਂ ਇਹਨਾਂ ਵਿੱਚ ਭੂਰੇ ਬੀਜ ਖੜਕਣ ਲੱਗ ਜਾਂਦੇ ਹਨ ਅਤੇ ਇਹਨਾ ਨੂੰ ਖੋਖੇ ਆਖਿਆਂ ਜਾਂਦਾ ਹੈ , ਜੋ ਸਿੱਧੇ , ਭੂਰੇ ਤੇ ਚਾਰ ਤੋਂ ਛੇ ਕੁ ਇੰਚ ਹੋ ਜਾਂਦੇ ਹਨ। ਖੋਖੇ ਬੀਜ ਕੱਢਕੇ ਖਾਧੇ ਜਾਂਦੇ ਸਨ , ਜੋ ਖਾਣ ਵਿੱਚ ਥੋੜੇਕੁ ਮਿੱਠੇ ਹੁੰਦੇ ਹਨ। ਰਾਜਸਥਾਨ ਵਿੱਚ ਜੰਡ ਅੱਜ ਵੱੀ ਆਮ ਹੁੰਦੇ ਹਨ! ਪੰਜਾਬ ਵਿੱਚ ਵਿਰਲੇ ਵਿਰਲੇ ਹੁੰਦੇ ਹਨ। ਮੇਰੇ ਖੇਤ ਮੈ ਰੱਖੇ ਹੋਏ ਨੇ ! ਜਦੋਂ ਕਿਤੇ ਰਾਜਸਥਾਨ ਵਿੱਚ ਅਨਾਜ ਦੀ ਟੋਟ ਆ ਜਾਂਦੇ ਸੀ ਤਾਂ ਲੋਕ ਭੋਜਨ ਦੇ ਤੌਰਤੇ ਖਾਂਕੇ ਗੁਜ਼ਾਰਾ ਕਰਦੇ ਸਨ ! ਇਸ ਰੁੱਖ ਦੇ ਪੱਤੇ ਸੁਕਾਕੇ ਚਾਰਾ ਬਣਾ ਲੈਂਦੇ ਹਨ ਜਿਸ ਨੂੰ ਊਠ ਬਹੁਤ ਚਾਹਕੇ ਖਾਂਦੇ ਹਨ , ਬੱਕਰੀਆਂ ਵੀ ਖਾ ਲੈਂਦੀਆ ਹਨ! ਇਸ ਨੂੰ ਗਰੀਬ ਲੋਕ ਅਜੇ ਵੀ ਖਾਂਦੇ ਹਨ ਜਿਸ ਨੂੰ poor man’s food ਕਿਹਾ ਜਾਂਦਾ ਹੈ