ਬੰਬੀਹਾ ਬੋਲੇ….

0
460

ਬੰਬੀਹਾ (ਪਪੀਹਾ, ਸਾਰੰਗ, ਚਾਤ੍ਰਿਕ )
ਇਹ ਸਾਰੇ ਨਾਮ ਇੱਕ ਪੰਛੀ ਦੇ ਹੀ ਨੇ … ਵੈਸੇ ਤਾਂ ਬੰਬੀਹੇ ਦੀਆਂ ਪੰਜਾਬ ਵਿਚ ਸੱਤ ਦੇ ਕਰੀਬ ਕਿਸਮਾਂ ਨੇ.. ਪਰ ਜੋ ਜ਼ਿਕਰ ਗੁਰਬਾਣੀ, ਲੋਕ ਗੀਤਾਂ, ਬੋਲੀਆਂ , ਸਾਹਿਤ ਆਦਿ ਵਿਚ ਆਉਂਦਾ ਹੈ ਉਹ ਬਰਸਾਤੀ ਪਪੀਹੇ ( ਬੰਬੀਹੇ ) ਦਾ ਆਉਂਦਾ ਹੈ …. ਇਸਦੀ ਆਵਾਜ਼ ਬੜੀ ਸੁਰੀਲੀ ਤੇ ਰੰਗ ਸਫੈਦ ਅਤੇ ਕਾਲਾ ਹੁੰਦਾ ਹੈ .. ਸਿਰ ‘ਤੇ ਕਲਗੀ ਵੀ ਹੁੰਦੀ ਹੈ ਜਿਸ ਕਰਕੇ ਇਸਨੂੰ ਪਇਦ ਚਰੲਸਟੲਦ ਚੁਚਕੋ ਆਖਿਆ ਜਾਂਦਾ ਹੈ ….. ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਹੋਰਨਾ ਪੰਛੀਆਂ ਦੀਆਂ ਤਸਵੀਰਾਂ ਪਾ ਕੇ ਉਨ੍ਹਾਂ ਨੂੰ ਬੰਬੀਹਾ ਆਖਿਆ ਜਾ ਰਿਹਾ ਹੈ .. ਕਈ ਪੰਛੀ ਦੇ ਸਿਰ ਵਿਚ ਗਲੀਆਂ ( ਮੋਰੀਆਂ ) ਹੋਣ ਦੀਆਂ ਗਲਤ ਜਾਣਕਾਰੀਆਂ ਵੀ ਦੇ ਰਹੇ ਨੇ .. ਅਜਿਹਾ ਕਰਨ ਨਾਲ ਬੱਚਿਆਂ ਤੇ ਸਿੱਖ ਰਹੇ ਵਿਦਿਆਰਥੀਆਂ ਵਿਚ ਗਲਤ ਗਿਆਨ ਦਾ ਪਸਾਰ ਹੁੰਦਾ ਹੈ…….. ਸੋ ਸਹੀ ਜਾਣਕਾਰੀ ਹੀ ਅੱਗੇ ਭੇਜਣੀ ਚਾਹੀਦੀ ਹੈ …ਇਸ ਪੋਸਟ ਵਿਚ ਬੰਬੀਹੇ ( ਬਰਸਾਤੀ ) ਪਪੀਹੇ ਦੀ ਤਸਵੀਰ ਸਾਂਝੀ ਕਰ ਰਿਹਾ ਹਾਂ ਜੋ ਫ਼ਰੀਦਕੋਟ ਦੇ ਬੀੜ ਚਹਿਲ ਵਿਚ ਸਾਉਣ ਮਹੀਨੇ ਖਿੱਚੀ ਸੀ ….ਪੰਜਾਬ ਵਿਚ ਇਸਦੀ ਆਮਦ ਵੀ ਬਰਸਾਤਾਂ ਨਾਲ ਹੁੰਦੀ ਹੈ..ਇਸ ਕਰਕੇ ਮਿੱਥਾਂ ਵਿਚ ਇਸਨੂੰ ਮੀਂਹ ਮੰਗਦਾ ਦਰਸਾਇਆ ਜਾਂਦਾ ਹੈ …………….
ਮਾਸਟਰ ਗੁਰਪ੍ਰੀਤ ਸਿੰਘ ਸਰਾਂ (ਬੀੜ ਸੁਸਾਇਟੀ)