ਚੀਨ ‘ਚ ਮੁੜ ਤੋਂ ਕੋਰੋਨਾ ਦੀ ਦਸਤਕ

0
839

ਬੀਜਿੰਗ(ਪਚਬ): ਜਿਥੇ ਦੁਨੀਆਂ ਭਰ ਵਿਚ ਕਰੋਨਾ ਦਾ ਕਹਿਰ ਜਾਰੀ ਹੈ ਤੇ ਚੀਨ ਕੇ ਕਈ ਹਫਤੇ ਪਹਿਲਾਂ ਇਹ ਐਲਾਨ ਕਰ ਦਿਤਾ ਸੀ ਕਿ ਉਸ ਨੇ ਇਸ ਮਹਾਂਮਾਰੀ ਤੇ ਕਾਬੂ ਪਾ ਲਿਆ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਚੀਨ ਦੀ ਰਾਜ਼ਧਾਨੀ ਬੀਜਿੰਗ ਦੀ ਇਕ ਮੰਡੀ ਇਸ ਬਿਮਾਰੀ ਦੀ ਲਪੇਟ ਵਿਚ ਆ ਗਈ ਹੈ। ਇਸ ਵਿਚ ਕਈ ਦਰਜ਼ਨ ਨਵੇਂ ਕਰੋਨਾ ਮਾਮਲੇ ਸਾਹਮਣੇ ਆੳੇਣ ਤੋ ਬਾਅਦ ਪ੍ਰਸ਼ਾਸਨ ਪੱਥਾਂ ਭਾਰ ਹੋ ਗਿਆ ਹੈ। ਇਸ ਮਾਰਕੀਟ ਸਮੇਤ ਹੋਰ ਨੇੜੈ ਦੇ ਇਲਾਕੇ ਸੀਲ ਕਰ ਦਿਤੇ ਗਏ ਹਨ। ਸਕੂਲਾਂ ਸਮੇਤ ਸਭ ਕਾਰੋਬਾਰ ਬੰਦ ਹਨ ਤੇ ਵੱਡੀ ਪੱਧਰ ਤੇ ਟੈਸਟਿਗ ਕੀਤੀ ਜਾ ਰਹੀ ਹੈ।ਇਸ ਵੀ ਪਤਾ ਲੱਗਾ ਹੈ ਕਿ ਮਾਰਕੀਟ ਵਿਚੋ ਹੀ ਕੁਝ ਹੋਰਾਂ ਥਾਵਾਂ ਤੇ ਗਏ ਲੋਕਾਂ ਨੂੰ ਵੀ ਕਰੋਨਾ ਨੇ ਘੇਰ ਲਿਆ ਹੈ। ਇਸ ਵੀ ਛੱਕ ਕੀਤਾ ਜਾ ਰਿਹਾ ਹੈ ਕਿ ਕਿਤੇ ਇਹ ਬਿਮਾਰੀ ਹੋਰ ਥਾਵਾਂ ਤੇ ਵੱਡੇ ਵੱਧਰ ਤੇ ਨਾ ਫੈਲ ਜਾਏ। ਇਸ ਲਈ ਅਧਿਕਾਰੀ ਪੂਰੀ ਤਰਾਂ ਅਲਰਟ ਹਨ ਤੇ ਜਰੂਰੀ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਦੌਰਾਨ ਵਰਲਡੋਮੀਟਰ ਮੁਤਾਬਕ ਹੁਣ ਤਕ ਕੌਮਾਂਤਰੀ ਪੱਧਰ ‘ਤੇ ਚਾਰ ਲੱਖ, 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 40 ਲੱਖ, 35 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।
ਯਾਦ ਰਹੇ ਇਹ ਕਰੋਨਾ ਵੀ ਭਿਆਨਕ ਮਹਾਮਾਰੀ ਚੀਨ ਦੇ ਵੂਹਾਨ ਸ਼ਹਿਰ ਵਿਚੋ ਪੈਦਾ ਹੋਈ ਦੱਸੀ ਜਾਦੀ ਹੈ। ਚੀਨ ਵਿਚ ਹੁਣ ਤੱਕ 4,634 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਜਾਨ ਗਈ ਹੈ ਤੇ 83,181 ਮਾਮਲਿਆਂ ਦੀ ਪੁਸ਼ਟੀ ਹੋਈ ਹੈ।