ਭਾਰਤ ‘ਚ ਫਸੇ ਹਾਂਗਕਾਂਗ ਵਾਸੀਆਂ ਨੂੰ ਵਾਪਸ ਲਿਆਉਣ ਦੀ ਮੰਗ

0
916

ਹਾਂਗਕਾਂਗ (ਜੰਗ ਬਹਾਦਰ ਸਿੰਘ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਭਾਰਤ ਵਿਚ ਫਸੇ ਹਾਂਗਕਾਂਗ ਵਾਸੀ ਭਾਰਤੀਆਂ ਦੇ ਕਰੀਬ 1370 ਕੇਸਾਂ ਦੀ ਪੈਰਵਾਈ ਕਰਦਿਆਂ ਹਾਂਗਕਾਂਗ ਇਵੈਕੁਏਸ਼ਨ ਗਰੁੱਪ ਦੇ ਨੁਮਾਇੰਦਿਆਂ ਬੈਰਿਸਟਰ ਅਮਰਜੀਤ ਸਿੰਘ ਖੋਸਾ, ਹਰਜੀਤ ਸਿੰਘ ਬਾਠ, ਮਨਜੀਤ ਸਿੰਘ ਧਾਲੀਵਾਲ, ਸੁਖਬੀਰ ਸਿੰਘ ਵਲੋਂ ਹਾਂਗਕਾਂਗ ਦੀ ਲਾਅਮੇਕਰ ਕਲਾਉਡੀਆ ਹੋ ਦੀ ਸਹਾਇਤਾ ਨਾਲ ਹਾਂਗਕਾਂਗ ਮੁਖੀ ਕੈਰੀ ਲੈਮ ਤੱਕ ਪਹੁੰਚ ਕਰ ਕੇ 700 ਦੇ ਕਰੀਬ ਪੰਜਾਬੀਆਂ ਅਤੇ ਦਿੱਲੀ, ਮੁੰਬਈ ਸਮੇਤ ਭਾਰਤ ਦੇ ਹੋਰ ਸ਼ਹਿਰਾਂ ਵਿਚ ਫਸੇ ਕਰੀਬ 670 ਵੀਜ਼ਾ ਧਾਰਕਾਂ ਨੂੰ ਹਾਂਗਕਾਂਗ ਲਿਆਉਣ ਲਈ ਪ੍ਰਬੰਧ ਕਰਨ ਲਈ ਬੇਨਤੀ ਪੱਤਰ ਦਿੱਤੇ ਗਏ | ਗਰੁੱਪ ਵਲੋਂ ਈ-ਮੇਲ ਰਾਹੀਂ ਇੰਡੀਅਨ ਕੌਾਸਲੇਟ ਅਤੇ ਇੰਡੀਅਨ ਐਸੋਸੀਏਸ਼ਨ ਹਾਂਗਕਾਂਗ ਨਾਲ ਵੀ ਸਮੱਸਿਆ ਸਾਂਝੀ ਕੀਤੀ ਗਈ ਹੈ |