ਕਸਟਮ ਇੰਟੀਲੀਜੈਂਸ ਅਧਿਕਾਰੀ ਦੀ ਹਾਂਗਕਾਂਗ ‘ਚ ਵੀ ਹੋਵੇਗੀ ਤਾਇਨਾਤੀ

0
297

ਨਵੀਂ ਦਿੱਲੀ (ਏਜੰਸੀ)- ਕਾਰੋਬਾਰ ਦੇ ਨਾਂਅ ‘ਤੇ ਹਵਾਲਾ ਰਾਸ਼ੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਣ ਲਈ ਭਾਰਤ ਵਲੋਂ ਲੰਡਨ, ਹਾਂਗਕਾਂਗ, ਦੁਬਈ ਅਤੇ ਬ੍ਰ੍ਰਸਲਜ਼ ‘ਚ ਕਸਟਮ ਇੰਟੀਲੈਜੈਂਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ | ਸਰਹੱਦੀ ਕਰ ਜਾਸੂਸ ਦੇ ਰੂਪ ‘ਚ ਤਾਇਨਾਤ ਕਰਨ ਲਈ ਯੋਗ ਅਧਿਕਾਰੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਸੋਮਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ | ਹੁਣ ਤੱਕ ਕਈ ਦੇਸ਼ਾਂ ‘ਚ ਅਜਿਹੇ ਅਧਿਕਾਰੀ ਤਾਇਨਾਤ ਕੀਤੇ ਜਾ ਚੁੱਕੇ ਹਨ | ਸਰਹੱਦੀ ਕਰ ਜਾਲਸਾਜ਼ੀ ਅਤੇ ਤਸਕਰੀ ਰੋਕਣ ਸਬੰਧੀ ਪ੍ਰਮੁੱਖ ਏਜੰਸੀ ਡੀ.ਆਰ.ਆਈ. (ਡਾਇਰੈਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਨੇ ਕਸਟਮ ਅਧਿਕਾਰੀਆਂ ਦੀ ਨਿਯੁਕਤੀ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਚੁਣੇ ਗਏ ਅਧਿਕਾਰੀਆਂ ਨੂੰ ਇਸ ਜਗ੍ਹਾ ਤਾਇਨਾਤ ਕੀਤਾ ਜਾਵੇਗਾ | ਇਨ੍ਹਾਂ ਅਧਿਕਾਰੀਆਂ ਨੂੰ ਦੁਬਈ ਅਤੇ ਹਾਂਗਕਾਂਗ ‘ਚ ਭਾਰਤ ਦੇ ਵਪਾਰਕ ਰਾਜਦੂਤ ਘਰ ‘ਚ ਅਤੇ ਬ੍ਰਸਲਜ਼ ‘ਚ ਭਾਰਤੀ ਹਾਈਕਮਿਸ਼ਨ ‘ਚ ਮੁੱਖ ਸਕੱਤਰ ਦੇ ਰੂਪ ‘ਚ ਤਾਇਨਾਤ ਕੀਤਾ ਜਾਵੇਗਾ |