ਕੀ ਹੈ ਅਮਰੀਕਾ ਦਾ ਹਾਂਗਕਾਂਗ ਸਬੰਧੀ ਬਿੱਲ?

0
928

ਹਾਂਗਕਾਂਗ(ਪਚਬ): ਬੀਤੀ ਰਾਤ ਅਮਰੀਕਾ ਨੇ ਇਸ ਬਿੱਲ ਪਾਸ ਕੀਤਾ ਹੈ ਜਿਸ ਤੇ ਉਥੇ ਦੇ ਰਾਸ਼ਟਪਤੀ ਟਰੰਪ ਦੇ ਦਸਖਤ ਹੋਣ ਤੋ ਬਾਅਦ ਇੱਕ ਕਾਨੂੰਨ ਬਣ ਜਾਵੇਗਾ। ਇਸ ਬਿਲ ਨੂੰ ‘ਹਾਂਗਕਾਂਗ ਹਿਊਮਨ ਰਾਈਟਸ ਐਂਡ ਡੈਮੋਕਰੈਸੀ ਐਕਟ’ ਦਾ ਨਾਮ ਦਿਤਾ ਗਿਆ ਹੈ। ਇਹ ਬਿੱਲ ਅਮਰੀਕੀ ਦੇ ਦੋਵੋਂ ਸਦਨ ਵਿਚੋਂ ਸਿਰਫ ਇਕ ਵੋਟ ਦੇ ਵਿਰੋਧ ਤੋਂ ਬਾਅਦ ਪਾਸ ਕਰ ਦਿਤਾ ਗਿਆ। ਇਸ ਬਿੱਲ ਦੇ ਕਾਨੂੰਨ ਬਨਣ ਤੋਂ ਬਾਅਦ ਹਰ ਸਾਲ ਹਾਂਗਕਾਂਗ ਵਿਚ ਮਨੱਖੀ ਹੱਕਾਂ ਸਬੰਧੀ ਰਿਪੋਰਟ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਾਂਗਕਾਂਗ ਨੂੰ ਮਿਲਿਆ ਵਿਸ਼ੇਸ ਦਰਜਾ ਵੀ ਰੱਦ ਕੀਤਾ ਜਾ ਸਕਦਾ ਹੈ ਜਿਸ ਦਾ ਇਥੋਂ ਅਮਰੀਕਾ ਨਾਲ ਹੁੰਦੇ ਵਿਉਪਾਰ ਤੇ ਅਸਰ ਪਵੇਗਾ। ਇਸੇ ਬਿਲ ਤਹਿਤ ਹਾਂਗਕਾਂਗ ਦੇ ਜਿਹੜੇ ਵਿਅਕਤੀ ਮਨੁੱਖੀ ਹੱਕਾਂ ਦੇ ਘਾਣ ਲਈ ਜਿਮੇਵਾਰ ਸਮਝੇ ਜਾਣਗੇ ਉਨਾਂ ਤੇ ਅਮਰੀਕਾ ਪਾਬੰਦੀਆਂ ਲਾ ਸਕਦਾ ਹੈ। ਇਨਾਂ ਪਾਬੰਦੀਆਂ ਵਿਚ ਉਨਾਂ ਵਿਅਕਤੀਆਂ ਦੇ ਅਮਰੀਕਾ ਵਿਚ ਦਾਖਲੇ ਵਿਚ ਪਾਬੰਦੀ ਤੋ ਇਲਾਵਾ ਉਨਾਂ ਦੀ ਅਮਰੀਕਾ ਵਿਚਲੀ ਚੱਲ-ਅਚੱਲ ਜਾਇਦਾਦ ਵੀ ਜਬਤ ਕੀਤੀ ਜਾ ਸਕਦੀ ਹੈ। ਇਸੇ ਬਿਲ ਤਹਿਤ ਅਮਰੀਕਾ ਦੀਆਂ ਕੰਪਨੀਆਂ ਵੱਲੋਂ ਹਾਂਗਕਾਂਗ ਲਈ ਅੱਥਰੂ ਗੈਸ, ਰਬੜ ਦੀਆਂ ਗੋਲੀਆਂ ਸਮੇਤ ਪ੍ਰਦਰਸ਼ਨ ਕਾਰੀਆਂ ਵਿਰੁੱਧ ਵਰਤਿਆ ਜਾਣ ਵਾਲੇ ਸਮਾਨ ਵੇਚਣ ਤੇ ਪਾਬੰਦੀ ਹੋਵੇਗੀ। ਚੀਨ ਵੱਲੋ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਚੀਨ ਦੇ ਅਦਰੂਨੀ ਮਸਲਿਆ ਵਿਚ ਦਖਲ ਦੇਣਾ ਕਿਹਾ ਹੈ। ਉਨਾਂ ਇਹ ਵੀ ਧਮਕੀ ਦਿੱਤੀ ਹੈ ਕਿ ਚੀਨ ਵਿਚ ਦੇ ਵਿਰੋਧ ਵਿਚ ਕਦਮ ਚੁੱਕ ਸਕਦਾ ਹੈ ਜਿਸ ਨਾਲ ਅਮਰੀਕਾ ਨੂੰ ਨੁਕਸਾਨ ਹੋਵੇਗਾ। ਇਸੇ ਦੌਰਾਨ ਇਹ ਵੀ ਡਰ ਪੈਦਾ ਹੋ ਗਿਆ ਹੈ ਕਿ ਦੋਨਾਂ ਦੇਸ਼ਾਂ ਵਿਚ ਹੋਣ ਵਾਲਾ ਵਿਉਪਾਰ ਸਮਝੌਤਾ ਖਤਰੇ ਵਿਚ ਪੈ ਜਾਵੇ। ਇਸ ਬਿੱਲ ਤੋ ਬਾਅਦ ਹਾਂਗਕਾਂਗ ਦੇ ਸ਼ੇਅਰ ਬਜਾਰ ਵਿਚ ਕਮੀ ਆਈ ਆ ਰਹੀ ਹੈ।