ਰੋਮੀ ਦੀ ਭਾਰਤ ਹਵਾਲਗੀ ਨੂੰ ਅਦਾਲਤ ਵੱਲੋਂ ਹਰੀ ਝੰਡੀ

0
734

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਗਿਰਫਤਾਰ ਕੀਤੇ ਰਮਨਜੀਤ ਸਿੰਘ ਰੋਮੀ ਦੀ ਭਾਰਤ ਹਵਾਲਗੀ ਨੂੰ ਅਦਾਲਤ ਨੇ ਹਰੀ ਝੰਡੀ ਦੇ ਦਿਤੀ ਹੈ। ਹੁਣ ਇਸ ਸਬੰਧੀ ਹਾਂਗਕਾਂਗ ਮੁੱਖੀ ਤੋ ਸਹੀ ਪੁਵਾਉਣਾ ਬਾਕੀ ਹੈ। ਰੋਮੀ ਤੇ ਨਾਭਾ ਜੇਲ ਬ੍ਰੇਕ ਸਮੇਤ ਅੱਤਵਾਦੀ ਗਤੀਵਿਧੀਆਂ ਵਿਚ ਅਸਿਧੇ ਢੰਗ ਨਾਲ ਸਾਮਲ ਹੋਣ ਦੇ ਦੋਸ਼ ਹਨ ਅਤੇ ਭਾਰਤ ਪਿਛਲੇ ਲੰਮੇ ਸਮੇਂ ਤੋ ਉਸ ਦੀ ਹਵਾਲਗੀ ਦੀ ਲੜਾਈ ਹਾਂਗਕਾਂਗ ਦੀ ਅਦਾਲਤ ਵਿਚ ਲੜ ਰਿਹਾ ਸੀ। ਰੋਮੀ ਦੇ ਵਕੀਲ ਦਾ ਕਹਿਣਾ ਸੀ ਕਿ ਉਸ ਦੇ ਮਨੱਖੀ ਹੱਕਾਂ ਦੀ ਰੱਖਿਆ ਭਾਰਤ ਵਿਚ ਨਹੀ ਹੋਣੀ ਤੇ ਉੁਸ ਨੂੰ ਅਣਮਨੁੱਖੀ ਵਰਤਾਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਉਸ ਦੇ ਵਕੀਲ ਦੇ ਮੀਡੀਆਂ ਨਾਲ ਗੱਲਵਾਤ ਕਰਦੇ ਹੋਏ ਕਿਹਾ ਉਹ ਹਵਾਲਗੀ ਰੋਕਣ ਲਈ ਸਭ ਯਤਨ ਕਰਦੇ ਰਹਿਣਗੇ। ਉਸ ਨੇ ਕਿਹਾ ਕਿ ਰੋਮੀ ਨੂੰ ਭਾਰਤ ਖਾਲਿਸਤਾਨ ਦਾ ਹਮਾਇਤੀ ਹੋਣ ਲਈ ਸਜਾ ਦੇਣਾ ਚਹੁੰਦਾ ਹੈ।ਯਾਦ ਰਹੇ ਰੋਮੀ ਫਰਵਰੀ 2018 ਵਿਚ ਇਕ ਲੁੱਟ ਦੇ ਮਾਮਲੇ ਵਿਚ ਗਿਰਫਤਾਰ ਕੀਤਾ ਗਿਆ ਸੀ ਪਰ ਇਹ ਮਾਮਲਾ ਬਾਅਦ ਵਿਚ ਪੁਲੀਸ ਨੇ ਵਾਪਸ ਲੈ ਲਿਆ ਸੀ । ਉਸ ਦੀ ਭਾਰਤ ਵੱਲੋਂ ਕੀਤੀ ਹਵਾਗਲੀ ਦੀ ਮੰਗ ਕਾਰਨ ਉਸ ਨੂੰ ਜੇਲ ਵਿਚ ਰਹਿਣਾ ਪੈ ਰਿਹਾ ਹੈ।