ਹਾਂਗਕਾਂਗ ‘ਚ ਹਵਾਲਗੀ ਬਿੱਲ ਵਿਰੋਧ ਪ੍ਰਦਰਸ਼ਨ ਦੇ ਮੋਹਰੀ ਨੇਤਾ ਜਿੰਮੀ ਸ਼ੈਂਗ ‘ਤੇ ਅਣਪਛਾਤਿਆਂ ਵਲੋਂ ਹਮਲਾ

0
838

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ‘ਚ ਹਵਾਲਗੀ ਬਿੱਲ ਦੇ ਵਿਰੋਧ ‘ਚ 19 ਜੂਨ ਤੋਂ ਸ਼ੁਰੂ ਹੋਏ ਪ੍ਰਦਰਸ਼ਨਾਂ ਦੇ ਮੋਹਰੀ ਨੇਤਾ ਅਤੇ ‘ਹਾਂਗਕਾਂਗ ਸਿਵਲ ਹਿਊਮਨ ਰਾਈਟਸ ਫਰੰਟ’ ਦੇ ਕਨਵੀਨਰ ਜਿੰਮੀ ਸ਼ੈਂਗ ‘ਤੇ ਮੌਾਗਕੌਕ ਇਲਾਕੇ ‘ਚ 4 ਤੋਂ 5 ਨਕਾਬਪੋਸ਼ ਅਣਪਛਾਤਿਆਂ ਵਲੋਂ ਹਥੌੜਿਆਂ ਅਤੇ ਹੋਰ ਜਾਨਲੇਵਾ ਹਥਿਆਰਾਂ ਨਾਲ ਹਮਲਾ ਕੀਤਾ ਗਿਆ | ਜਿੰਮੀ ਸ਼ੈਂਗ ਸ਼ਾਮ ਕਰੀਬ 7.30 ਵਜੇ ਉਪਰੋਕਤ ਸੰਸਥਾ ਦੀ ਬੈਠਕ ਲਈ ਜਾ ਰਹੇ ਸਨ ਅਤੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਕੌਾਗ-ਵਾਹ ਹਸਪਤਾਲ ‘ਚ ਇਲਾਜ ਲਈ ਲਿਜਾਇਆ ਗਿਆ | ਬੀਤੇ ਕੁਝ ਹਫ਼ਤੇ ਪਹਿਲਾਂ ਹੀ ਜਿੰਮੀ ਸ਼ੈਂਗ ‘ਤੇ ਜਾਰਡਨ ਵਿਖੇ ਇਕ ਰੈਸਟੋਰੈਂਟ ਵਿਚ ਹਮਲਾ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਦਾ ਬਚਾਅ ਹੋ ਗਿਆ ਸੀ | ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿਚ ਹਵਾਲਗੀ ਬਿੱਲ ਦੇ ਵਿਰੋਧ ਲਈ ਹਾਂਗਕਾਂਗ ਸਿਵਲ ਹਿਊਮਨ ਰਾਈਟਸ ਫਰੰਟ ਵਲੋਂ ਬਹੁਤ ਸਾਰੇ ਸ਼ਾਂਤਮਈ ਰੋਸ ਮਾਰਚ ਕੀਤੇ ਗਏ ਅਤੇ ਇਨ੍ਹਾਂ ਦੇ ਸੱਦੇ ‘ਤੇ ਹੋਈਆਂ ਰੈਲੀਆਂ ਅਤੇ ਰੋਸ ਮਾਰਚ ਵਿਚ ਲੋਕਾਂ ਦੀ ਗਿਣਤੀ 20 ਲੱਖ ਤੋਂ ਵੀ ਜ਼ਿਆਦਾ ਦਾ ਅੰਕੜਾ ਪਾਰ ਕਰਦੀ ਰਹੀ ਹੈ |