ਲਓ, ਬਦਲ ਲਓ ਆਪਣੀ ਕਿਸਮਤ!!

0
1031

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਤਾਜ਼ਾ ਹਲਾਤਾਂ ਕਾਰਨ ਬਹੁਤ ਸਾਰੇ ਲੋਕੀਂ ਸੋਚਦੇ ਹਨ ਕਿ ਚਲੋ ਕਿਸੇ ਹੋਰ ਦੇਸ਼ ਚੱਲਈਏ। ਬਹੁਤੇ ਆਰਥਕ ਹਲਾਤਾਂ ਕਾਰਨ ਅਜਿਹਾ ਨਹੀਂ ਕਰ ਸਕਦੇ। ਹੁਣ ਇਕ ਉਮੀਦ ਹੈ ਕਿ ਘੱਟੋ ਘੱਟ 1-2 ਬੰਦੇ ਆਪਣੀ ਖਾਹਿਸ਼ ਪੂਰੀ ਕਰ ਸਕਦੇ ਹਨ । ਉਹ ਇਸ ਤਰਾਂ ਕਿ ਹਾਂਗਕਾਂਗ ਦੇ ਸਰਕਾਰੀ ਮਾਨਤਾ ਪ੍ਰਾਪਤ ਲਾਟਰੀ ਮਾਰਕ ਸਿਕਸ, 10 ਸਤੰਬਰ, ਦਿਨ ਮੰਗਲਵਾਰ ਨੂੰ ਕਰੀਬ 8 ਕ੍ਰੋੜ ਡਾਲਰ (72ਕ੍ਰੌੜ ਰੁਪਏ) ਦਾ ਪਹਿਲਾ ਇਨਾਮ ਕੱਢ ਰਹੀ ਹੈ। ਕਰ ਲਓ ਕੋਸ਼ਿਸ਼ ਜੇ ਹੁੰਦੀ ਹੈ, ਕਿਸਮਤ ਬਦਲਣ ਦੀ। ਲਾਟਰੀ ਟਿਕਟਾਂ ਦੀ ਵਿਕਰੀ ਸ਼ਾਮ 9.15 ਵਜੇ ਬੰਦ ਹੋ ਜਾਵੇਗੀ। ਸੁਭ ਕਾਮਨਾਵਾਂ!!
ਨੋਟ: ਪੰਜਾਬੀ ਚੇਤਨਾ ਜੁਆ ਖੇਡਣ ਨੂੰ ਬੁਰਾ ਮੰਨਦਾ ਹੈ, ਇਸ ਲਈ ਸੋਚ ਸਮਝ ਕੇ ਆਪਣਾ ਕਦਮ ਚੁੱਕੋ।